ਅਰਥੀ ਲਿਜਾਣ ਲਈ ਵਿਅਕਤੀਆਂ ਨੂੰ ਰੱਸੀਆਂ ਦੇ ਸਹਾਰੇ ਪਾਰ ਕਰਨੀ ਪਈ ਤੇਜ਼ ਵਹਾਅ ਵਾਲੀ ਨਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਡੀਐਮ ਨੇ ਜਨਪਦ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਘਟਨਾ ਸਥਾਨ ਦਾ ਮੁਆਇਨਾ ਕਰਨ ਦੇ ਦਿੱਤੇ ਨਿਰਦੇਸ਼

death

 

ਇੰਦੌਰ - ਮੱਧ ਪ੍ਰਦੇਸ਼ ਵਿਚ ਸਭ ਤੋਂ ਵੱਧ ਵਿਕਸਤ ਕਹੇ ਜਾਣ ਵਾਲੇ ਇੰਦੌਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿਕਾਸ ਨੂੰ ਦਰਸਾਉਂਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਬਰਸਾਤ ਦੌਰਾਨ ਕਬਾਇਲੀਆਂ ਨੂੰ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਸ਼ਮਸ਼ਾਨਘਾਟ ਤੱਕ ਲਿਜਾਣ ਲਈ ਰੱਸੀਆਂ ਦੇ ਸਹਾਰੇ ਪੈਦਲ ਬਰਸਾਤੀ ਨਦੀ ਨੂੰ ਪਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ।  

ਆਦਿਵਾਸੀ ਸੰਗਠਨ ਜੈ ਆਦਿਵਾਸੀ ਯੁਵਾ ਸ਼ਕਤੀ (ਜੇਏਐਸ) ਦੇ ਸਥਾਨਕ ਨੇਤਾ ਭੀਮ ਸਿੰਘ ਗਿਰਵਾਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਇੰਦੌਰ ਤੋਂ ਲਗਭਗ 50 ਕਿਲੋਮੀਟਰ ਦੂਰ ਛਪੜੀਆ ਗ੍ਰਾਮ ਪੰਚਾਇਤ ਖੇਤਰ 'ਚ ਬੁੱਧਵਾਰ ਨੂੰ ਸਾਹਮਣੇ ਆਈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਇਲਾਕਾ ਰਾਜ ਦੀ ਸੱਭਿਆਚਾਰਕ ਮੰਤਰੀ ਊਸ਼ਾ ਠਾਕੁਰ ਦੇ ਮਹੂ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ। 

ਗਿਰਵਾਲ ਨੇ ਦੱਸਿਆ ਕਿ ਬਿਰਜਾ ਭੂਰੀਆ (85) ਦਾ ਦਿਹਾਂਤ ਬੁਢਾਪੇ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਹੋ ਗਿਆ ਸੀ ਅਤੇ ਅੰਤਿਮ ਸਸਕਾਰ ਲਈ ਉਸ ਦੀ ਅਰਥੀ ਨੂੰ ਸ਼ਮਸ਼ਾਨਘਾਟ ਤੱਕ ਲੈ ਕੇ ਜਾਣ ਲਈ ਆਦਿਵਾਸੀਆਂ ਨੂੰ ਇਕ ਬਰਸਾਤੀ ਨਦੀ ਨੂੰ ਰੱਸੀਆਂ ਦੇ ਸਹਾਰੇ ਪੈਦਲ ਪਾਰ ਕਰਨਾ ਪਿਆ। ਉਪ ਮੰਡਲ ਮੈਜਿਸਟਰੇਟ (ਐਸਡੀਐਮ) ਅਕਸ਼ਤ ਜੈਨ ਨੇ ਦੱਸਿਆ ਕਿ ਜਨਪਦ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਜਲਦੀ ਤੋਂ ਜਲਦੀ ਘਟਨਾ ਸਥਾਨ ਦਾ ਮੁਆਇਨਾ ਕਰਨ ਅਤੇ ਨਦੀ 'ਤੇ ਪੁਲੀ ਬਣਾਉਣ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਅੱਗੇ ਤੋਂ ਅਜਿਹੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।