ਹੁਣ ਕੀਪੈਡ ਫੋਨ ਰਾਹੀਂ ਵੀ ਜਲਦ ਹੋਵੇਗਾ ਆਨਲਾਈਨ ਭੁਗਤਾਨ-ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ
'ਯੂਪੀਆਈ ਭੁਗਤਾਨ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਡੀ ਸਫਲਤਾ ਵਜੋਂ ਮਾਨਤਾ ਦਿੱਤੀ ਗਈ'
ਇੰਦੌਰ: ਭਾਰਤ ਵਿਚ ਆਨਲਾਈਨ ਜਾਂ ਡਿਜੀਟਲ ਭੁਗਤਾਨ ਦੇ ਮਾਮਲੇ ਵਿਚ ਇਕ ਕ੍ਰਾਂਤੀ ਆਈ ਹੈ ਪਰ ਦੇਸ਼ ਭਰ ਵਿਚ ਕਈ ਪਿੰਡ ਅਜਿਹੇ ਹਨ ਜਿੱਥੇ ਬਿਜਲੀ ਅਤੇ ਇੰਟਰਨੈੱਟ ਨੂੰ ਲੈ ਕੇ ਅਜੇ ਵੀ ਕਾਫੀ ਸਮੱਸਿਆ ਹੈ। ਇਸ ਕਾਰਨ ਉੱਥੇ ਰਹਿਣ ਵਾਲੇ ਲੋਕ ਯੂਪੀਆਈ ਵਰਗੀ ਡਿਜੀਟਲ ਪੇਮੈਂਟ ਦੀ ਸਹੂਲਤ ਦਾ ਲਾਭ ਨਹੀਂ ਲੈ ਪਾ ਰਹੇ ਹਨ। ਵਰਤਮਾਨ ਵਿੱਚ, ਯੂਪੀਆਈ ਦੀ ਸਹੂਲਤ ਸਿਰਫ ਐਂਡਰਾਇਡ ਫੋਨਾਂ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਉਪਲਬਧ ਹੈ ਪਰ ਹੁਣ ਇਸ ਸਹੂਲਤ ਨੂੰ ਕੀਪੈਡ ਅਤੇ ਫੀਚਰ ਫੋਨਾਂ 'ਚ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਬੀਆਈ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ।
ਇਹ ਵੀ ਪੜ੍ਹੋ: ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਦੇ ਬਾਵਜੂਦ ਮਾਸੂਮ ਦਾ ਨਹੀਂ ਹੋਇਆ ਵਾਲ ਵੀ ਵਿੰਗਾ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਫੀਚਰ ਫੋਨ (ਕੀਪੈਡ ਮੋਬਾਈਲ ਫੋਨ) ਨੂੰ ਵੀ ਯੂਪੀਆਈ ਭੁਗਤਾਨ ਪ੍ਰਣਾਲੀ ਦਾ ਸੰਚਾਲਨ ਕਰਨ ਲਈ ਪਹਿਲ ਕੀਤੀ ਗਈ ਹੈ। ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਦੇਵੀ ਅਹਿਲਿਆ ਵਿਸ਼ਵਵਿਦਿਆਲਿਆ (ਡੀਏਵੀਵੀ) ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਬੋਲਦਿਆਂ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ: ਅਬੋਹਰ 'ਚ ਕਾਰ ਦੀ ਟੱਕਰ ਵੱਜਣ ਨਾਲ ਬੱਚੀ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਯੂਪੀਆਈ ਭੁਗਤਾਨ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਡੀ ਸਫਲਤਾ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਸਰਕਾਰ ਦੇ ਠੋਸ ਸਮਰਥਨ ਨਾਲ ਰਿਜ਼ਰਵ ਬੈਂਕ ਦੀ ਇੱਕ ਪਹਿਲਕਦਮੀ ਹੈ, ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਆਰਬੀਆਈ ਗਵਰਨਰ ਨੇ ਕਿਹਾ ਕਿ ਸਰਕਾਰ ਦੇ ਸਮਰਥਨ ਨਾਲ, ਆਰਬੀਆਈ ਨੇ "ਯੂਪੀਆਈ ਨੂੰ ਦੁਨੀਆ ਦੀ ਸਭ ਤੋਂ ਵੱਡੀ ਭੁਗਤਾਨ ਪ੍ਰਣਾਲੀ ਬਣਨ ਲਈ ਸਮਰੱਥ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿਚ UPI ਵਿੱਚ ਲੈਣ-ਦੇਣ ਦੀ ਗਿਣਤੀ 10 ਅਰਬ ਨੂੰ ਪਾਰ ਕਰ ਗਈ ਹੈ। UPI ਸਤੰਬਰ 2016 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਵਾਧਾ ਬਹੁਤ ਸਥਿਰ ਰਿਹਾ ਹੈ ਅਤੇ ਹੁਣ 10 ਬਿਲੀਅਨ ਨੂੰ ਪਾਰ ਕਰ ਗਿਆ ਹੈ। ਪਰ ਇਹ ਕਾਫ਼ੀ ਨਹੀਂ ਹੈ, ਇਹ ਹੋਰ ਵਧੇਗਾ।