ਦਿੱਲੀ ਦੀ ਕੜਕੜਡੂਮਾ ਅਦਾਲਤ ’ਚ ਸੁਣਵਾਈ ਦੌਰਾਨ ਮੁਲਜ਼ਮ ਨੇ ਗਵਾਹ ’ਤੇ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਸ਼ੀ ਇਕ ਅਪਰਾਧਕ ਮਾਮਲੇ ’ਚ ਨਿਆਂਇਕ ਹਿਰਾਸਤ

During the hearing in Delhi's Karkarduma court, the accused attacked the witness

ਨਵੀਂ ਦਿੱਲੀ :  ਦਿੱਲੀ ਦੀ ਕੜਕੜਡੂਮਾ ਅਦਾਲਤ ’ਚ ਸੋਮਵਾਰ ਨੂੰ ਇਕ ਅਪਰਾਧਕ ਮਾਮਲੇ ’ਚ ਇਕ ਗਵਾਹ ’ਤੇ ਕਥਿਤ ਤੌਰ ’ਤੇ ਬਲੇਡ ਨਾਲ ਹਮਲਾ ਕਰ ਦਿਤਾ ਗਿਆ। ਇਕ ਸੂਤਰ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਸ਼ੇਸ਼ ਜੱਜ ਆਲੋਕ ਸ਼ੁਕਲਾ ਮਾਮਲੇ ਦੀ ਸੁਣਵਾਈ ਕਰ ਰਹੇ ਸਨ।

ਹਮਲੇ ਦੇ ਸਮੇਂ ਮੌਜੂਦ ਇਕ ਸੂਤਰ ਨੇ ਕਿਹਾ  ਹੈ ਕਿ ਮੁਲਜ਼ਮ ਨੇ ਗਵਾਹ ਨਾਲ ਬਹਿਸ ਤੋਂ ਬਾਅਦ ਉਸ ’ਤੇ ਬਲੇਡ ਨਾਲ ਹਮਲਾ ਕਰ ਦਿਤਾ। ਪੀੜਤ ਦੇ ਚਿਹਰੇ ਅਤੇ ਗਰਦਨ ’ਤੇ ਸੱਟਾਂ ਲੱਗੀਆਂ ਅਤੇ ਉਸ ਨੂੰ ਅਦਾਲਤ ਦੇ ਕੰਪਲੈਕਸ ’ਚ ਤਾਇਨਾਤ ਚੌਕੀ ਪੁਲਿਸ ਵਲੋਂ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਕਿਹਾ ਹੈ ਕਿ ਹਮਲੇ ਤੋਂ ਬਾਅਦ ਅਦਾਲਤ ’ਚ ਖੂਨ ਦੇ ਛਿੱਟੇ ਪਏ ਹੋਏ ਸਨ। ਦੋਸ਼ੀ ਇਕ ਅਪਰਾਧਕ ਮਾਮਲੇ ’ਚ ਨਿਆਂਇਕ ਹਿਰਾਸਤ ’ਚ ਸੀ।