ਗੁਜਰਾਤ ਦੇ ਗਿਰ ਨੈਸ਼ਨਲ ਪਾਰਕ 'ਚ ਸ਼ੇਰਾਂ 'ਤੇ ਵਾਇਰਸ ਅਟੈਕ, ਹੁਣ ਤਕ 21 ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਵਿਚ ਇਕ ਤੋਂ ਬਾਅਦ ਗਈ ਸ਼ੇਰਾਂ ਦੀ ਮੌਤ ਨੇ ਵਣ ਵਿਭਾਗ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ...

Gir National Park

ਅਹਿਮਦਾਬਾਦ : ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਵਿਚ ਇਕ ਤੋਂ ਬਾਅਦ ਗਈ ਸ਼ੇਰਾਂ ਦੀ ਮੌਤ ਨੇ ਵਣ ਵਿਭਾਗ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਸ਼ੇਰਾਂ ਦੇ ਲਈ ਮਸ਼ਹੂਰ ਗਿਰ ਨੈਸ਼ਨਲ ਪਾਰਕ ਵਿਚ 20 ਸਤੰਬਰ ਤੋਂ ਹੁਣ ਤਕ ਕਈ ਸ਼ੇਰਾਂ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਵਣ ਵਿਭਾਗ ਨੇ ਜਸਾਧਰ ਐਨੀਮਲ ਕੇਅਰ ਸੈਂਟਰ ਵਿਚ 11 ਹੋਰ ਸ਼ੇਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਤਕ ਕੁੱਲ 21 ਸ਼ੇਰਾਂ ਦੀ ਮੌਤ ਹੋ ਗਈ ਹੈ।  ਕਿਹਾ ਜਾ ਰਿਹਾ ਹੈ ਕਿ ਸ਼ੇਰਾਂ ਦੀ ਮੌਤ ਦੇ ਪਿਛੇ ਇਕ ਖ਼ਤਰਨਾਕ ਵਾਇਰਸ ਹੈ। ਇਸ ਵਾਈਰਸ ਦੇ ਕਾਰਨ ਤੰਜਾਨੀਆ ' 1994 ਵਿਚ 1000 ਸ਼ੇਰਾਂ ਦੀ ਮੌਤ ਹੋ ਗਈ ਸੀ।

ਗਿਰ ਵਿਚ 12 ਸਤੰਬਰ ਤੋਂ ਸ਼ੇਰਾਂ ਦੀ ਮੌਤ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਅਤੇ ਹੁਣ ਤਕ ਮੌਤਾਂ ਦਾ ਅੰਕੜਾ ਵਧ ਕੇ 21 ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 12 ਤੋਂ 19 ਸਤੰਬਰ ਦੇ ਦੌਰਾਨ ਡਾਲਖਾਨਿਆ ਰੇਂਜ ਵਿਚ ਬੱਚਿਆਂ ਸਮੇਤ 11 ਸ਼ੇਰਾਂ ਦੀ ਮੌਤ ਹੋ ਗਈ ਸੀ। ਸ਼ੇਰਾਂ ਦੀ ਮੌਤ ਦੇ ਕਾਰਨ ਵਣ ਵਿਭਾਗ ਬਹੁਤ ਪ੍ਰੇਸ਼ਾਨੀ ਵਿਚ ਪੈ ਗਿਆ ਹੈ, ਅਤੇ ਜਲਦੀ ਹੀ ਇਸ ਵਾਇਰਸ ਦਾ ਹੱਲ ਕੱਢਣ ਦਾ ਇੰਤਜ਼ਾਮ ਕਰ ਰਿਹਾ ਹੈ। ਸ਼ੇਰਾਂ ਦੀ ਮੌਤ ਨੂੰ ਲੈ ਕੇ ਇਕ ਭਿਆਨਕ ਖੁਲਾਸਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ 12 ਤੋਂ 16 ਸਤੰਬਰ ਦੇ ਦੌਰਾਨ ਮਰਨ ਵਾਲੇ 4 ਸ਼ੇਰ ਕੈਨਾਈਨ ਡਿਸਟੈਂਪਰ ਵਾਈਰਸ (ਸੀਡੀਵੀ) ਦਾ ਸ਼ਿਕਾਰ ਸਨ।

ਇਹ ਜਾਨਲੇਵਾ ਵਾਇਰਸ ਕੁਤਿਆਂ ਤੋਂ ਜੰਗਲੀ ਜਾਨਵਰਾਂ ਤੋਂ ਫੈਲਦਾ ਹੈ। ਇਹ ਉਹ ਵਾਇਰਸ ਹੈ ਜਿਸ ਨੇ ਤੰਜਾਨਿਆ ਦੇ ਸੇਰੇਂਗਟੀ ਰਿਜ਼ਰਵ 'ਚ 1994 ਦੇ ਦੌਰਾਨ 1000 ਸ਼ੇਰਾਂ ਦੀ ਜਾਨ ਲੈ ਕੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਗੁਜਰਾਤ ਦੇ ਵਣ ਅਤੇ ਵਾਤਾਵਰਨ ਮੰਤਰੀ ਗਣਪਤ ਵਾਸਾਵਾ ਦੱਸਿਆ ਕਿ ਨੈਸ਼ਨਲ ਇੰਸਚੀਟਿਊਟ ਆਫ਼ ਵਾਇਰਲਾਜੀ ਪੂਨੇ ਦੀ ਸ਼ੁਰੂਆਤੀ ਰਿਪੋਰਟ ਵਿਚ 4 ਸ਼ੇਰਾਂ ਦੀ ਘਾਤਕ ਵਾਇਰਸ ਸੀਡੀਵੀ ਆਉਣ ਦੀ ਅੰਤਿਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਵਣ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਕੁੱਲ 21 ਸ਼ੇਰਾਂ ਵਿਚੋਂ 6 ਦੀ ਮੌਤ ਪ੍ਰੋਟੋਜੋਆ ਇੰਨਫੈਕਸ਼ਨ ਅਤੇ 4 ਦੀ  ਕਿਸੀ ਵਾਇਰਸ ਦੇ ਨਾਲ ਹੋਈ ਹੈ।

ਪ੍ਰੋਟੋਜੋਆ ਇੰਨਫੈਕਸ਼ਨ ਕੁਤਿਆਂ ਦੇ ਸ਼ਰੀਰ ਉਤੇ ਪੈ ਜਾਣ ਵਾਲੇ ਕੀੜਿਆਂ ਤੋਂ ਜੰਗਲੀ ਜਾਨਵਰਾਂ ਵਿਚ ਫੈਲਦਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਮਵੇਸ਼ੀਆ ਅਤੇ ਘਾਹ ਉਤੇ ਵੀ ਪਾਇਆ ਜਾਂਦਾ ਹੈ। ਸਾਵਧਾਨੀ ਦੇ ਮੱਦੇਨਜ਼ਰ ਵਣ ਵਿਭਾਗ ਨੇ ਸੇਮਰਡੀ ਇਲਾਕੇ ਦੇ ਕੋਲ ਸਰਸੀਆ ਤੋਂ 31 ਸ਼ੇਰਾਂ ਨੂੰ ਲੈ ਕੇ ਜਾਮਵਾਲਾ ਰੇਸਕਿਊ ਸੈਂਟਰ ਵਿਚ ਛੱਡ ਦਿੱਤਾ ਹੈ।