ਮਹਾਰਾਸ਼ਟਰ ਸਰਕਾਰ ਨੇ ਵਾਪਸ ਲਏ ਸੰਭਾਜੀ ਭਿੜੇ ਵਿਰੁਧ ਦੰਗਿਆਂ ਦੇ ਮਾਮਲੇ, ਆਰਟੀਆਈ 'ਚ ਖ਼ੁਲਾਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰਾ ਸਰਕਾਰ ਨੇ 2008 ਵਿਚ ਦੰਗੇ ਭੜਕਾਉਣ ਦੇ ਦੋਸ਼ੀ ਸੰਭਾਜੀ ਭਿੜੇ ਵਿਰੁ ਮਾਮਲੇ ਵਾਪਿਸ ਲਏ

Shambha ji Bhide

ਮੁੰਬਈ : ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰਾ ਸਰਕਾਰ ਨੇ 2008 ਵਿਚ ਦੰਗੇ ਭੜਕਾਉਣ ਦੇ ਦੋਸ਼ੀ ਸੰਭਾਜੀ ਭਿੜੇ ਵਿਰੁ ਮਾਮਲੇ ਵਾਪਿਸ ਲੈ ਲਏ ਹਨ। ਸੰਭਾਜੀ ਭਿੜੇ ਦੱਖਣਪੰਥੀ ਸਮੂਹ ਸ਼ਿਵ ਸਥਾਪਨਾ ਹਿੰਦੂਸਤਾਨ ਦੇ ਨੇਤਾ ਹਨ, ਜਿਨਾਂ ਦੇ ਵਿਰੁਧ ਇਸ ਸਾਲ ਭੀਮਾ-ਕੋਰੇਗਾਂਵ ਵਿਚ ਦੰਗਾ ਭੜਕਾਉਣ ਦਾ ਮਾਮਲਾ ਵੀ ਦਰਜ਼ ਹੋਇਆ ਹੈ। ਮਹਾਰਾਸ਼ਟਰਾ ਪੁਲਿਸ ਨੇ ਦੱਖਣਪੰਥੀ ਨੇਤਾ ਸੰਭਾਜੀ ਭਿੜੇ ਵਿਰੁਧ 2008 ਦੀ ਹਿੰਸਾ ਦੇ 3 ਮਾਮਲੇ ਵਾਪਿਸ ਲੈ ਲਏ ਹਨ। ਇਕ ਆਰਟੀਆਈ ਦੇ ਜਵਾਬ ਵਿਚ ਇਸਦਾ ਖ਼ੁਲਾਸਾ ਹੋਇਆ ਹੈ।

ਉਸਦੇ ਵਿਰੁਧ ਇਹ ਮਾਮਲੇ ਪਿਛਲੇ ਸਾਲ ਹੀ ਵਾਪਿਸ ਲੈ ਲਏ ਗਏ ਸਨ ਜਿਸ ਵਿਚ 41 ਦੋਸ਼ੀ ਸਨ। ਇਨਾਂ ਵਿਚ ਬੀਜੇਪੀ ਅਤੇ ਸ਼ਿਵਸੈਨਾ ਦੇ 14 ਵਿਧਾਇਕ ਵੀ ਸ਼ਾਮਿਲ ਸਨ। ਇਹ ਮਾਮਲੇ 2008 ਤੋਂ 2017 ਦੇ ਵਿਚ ਵਾਪਿਸ ਲੈ ਲਏ ਗਏ। ਸਰਕਾਰ ਨੇ ਕਰਮਚਾਰੀ ਅਹਿਮਦ ਸ਼ੇਖ ਵਲੋਂ ਦਾਇਰ ਕੀਤੀ ਆਰਟੀਆਈ 'ਤੇ ਇਹ ਜਵਾਬ ਦਿਤਾ। ਇਹ ਮਾਮਲਾ ਪੁਣੇ ਦੇ ਕੋਲ ਕੋਰੇਗਾਂਵ-ਭੀਮਾ ਵਿਚ ਹੋਈ ਹਿੰਸਾ ਵਿਚ ਛੇ ਮਹੀਨੇ ਪਹਿਲਾਂ ਵਾਪਿਸ ਲੈ ਲਏ ਗਏ ਸਨ। 2008 ਵਿਚ ਸਾਂਗਲੀ ਵਿਚ ਜੋਧਾ ਅਕਬਰ ਦਿਖਾਉਣ ਵਾਲੇ ਸਿਨੇਮਾ ਹਾਲ ਵਿਚ ਤੋੜ-ਫੋੜ ਨੂੰ ਲੈ ਕੇ ਭਿੜੇ ਦੇ ਵਿਰੁਧ ਮਾਮਲੇ ਦਰਜ਼ ਕੀਤੇ ਗਏ ਸਨ।

ਇਨਾਂ ਮਾਮਲਿਆਂ ਨੂੰ ਜੂਨ 2017 ਵਿਚ ਵਿਤਮੰਤਰੀ ਸੁਧੀਤ ਮੁੰਗਤੀਵਰ ਦੀ ਅਗਵਾਈ ਵਿਚ ਬਣੀ ਇਕ ਕੈਬਿਨੇਟ ਸਬ ਕਮੇਟੀ ਨੇ ਵਾਪਿਸ ਲੈ ਲਿਆ। ਇਹ ਕਮੇਟੀ ਰਾਜਨੀਤਿਕ ਕਰਮਚਾਰੀਆਂ ਵਿਰੁਧ ਕੇਸਾਂ 'ਤੇ ਮੁੜ ਤੋਂ ਵਿਚਾਰ ਕਰਨ ਲਈ ਬਣਾਈ ਗਈ ਸੀ। ਭਿੜੇ ਅਤੇ ਮਿਲਿੰਦ ਇਕਬੋਟੇ 'ਤੇ 1 ਜਨਵਰੀ ਨੂੰ ਪੁਣੇ ਦੇ ਕੋਲ ਭੀਮਾ-ਕੋਰਗਾਂਵ ਵਿਚ ਦਲਿਤਾਂ ਅਤੇ ਮਰਾਠਾ ਭਾਈਚਾਰੇ ਦੇ ਵਿਚ ਹੋਈ ਹਿੰਸਾਂ ਵਿਰੁਧ ਵੀ ਮਾਮਲਾ ਦਰਜ਼ ਹੋਇਆ ਹੈ। ਮੰਤਰੀ ਨੇ ਕਿਹਾ ਕਿ ਰਦੱ ਕੀਤੇ ਗਏ ਰਾਜਨੀਤਿਕ ਅਤੇ ਸਮਾਜਿਕ ਅੰਦੋਲਨਾਂ ਵਿਚ ਸ਼ਮੂਲੀਅਤ ਨਾਲ ਸਬੰਧਤ ਸਨ।

ਕਈਆਂ ਲੋਕਾਂ ਵਿਰੁਧ ਮਾਮਲੇ ਵਾਪਿਸ ਲਏ ਗਏ ਹਨ ਜਿਨਾਂ ਵਿਚੋਂ ਇਕ ਭਿੜੇ ਵੀ ਸਨ। ਕਾਂਗਰਸ-ਐਨਸੀਪੀ ਸਰਕਾਰ ਨੇ ਲੋਕਹਿਤ ਦੇ ਵਿਰੋਧ ਵਿਚ ਦਰਜ਼ ਮਾਮਲਿਆਂ ਨੂੰ ਵਾਪਿਸ ਲਿਆ ਸੀ। ਇਹ ਮਾਮਲੇ ਅਦਾਲਤਾਂ ਤੋਂ ਉਚਿਤ ਆਗਿਆ ਲੈਣ ਤੋਂ ਬਾਅਦ ਹੀ ਵਾਪਿਸ ਲਏ ਗਏ ਹਨ। ਹਾਲਾਂਕਿ ਆਰਟੀਆਈ ਕਰਮਚਾਰੀ ਇਸ ਨਾਲ ਸੰਤੁਸ਼ਟ ਨਹੀਂ ਹਨ।

ਉਹ ਕਹਿੰਦੇ ਹਨ ਕਿ ਕੇਸ ਵਾਪਸ ਲੈਣ ਵਿਚ ਮਹਾਰਾਸ਼ਟਰਾ ਸਰਕਾਰ ਦਾ ਕੀ ਹਿਤ ਹੈ? ਸਰਕਾਰ ਨੂੰ ਇਹ ਸਪਸ਼ੱਟ ਕਰਨਾ ਚਾਹੀਦਾ ਹੈ ਕਿ ਇਨਾਂ ਲੋਕਾਂ ਨਾਲ ਵਿਸ਼ੇਸ਼ ਵਤੀਰਾ ਕਿਉਂ ਅਪਣਾਇਆ ਗਿਆ? ਉਥੇ ਹੀ ਰਾਜਮੰਤਰੀ ਦੀਪਕ ਕੇਸਰਕਰ ਨੇ ਕਿਹਾ ਕਿ ਅਸੀਂ ਕੋਰੇਗਾਂਵ ਹਿੰਸਾ ਵਿਚ ਭਿੜੇ ਵਿਰੁਧ ਇਕ ਵੀ ਕੇਸ ਵਾਪਿਸ ਨਹੀਂ ਲਿਆ ਗਿਆ ਹੈ।