ਕੁਝ ਹੀ ਸੈਕਿੰਡਾਂ 'ਚ ਬੈਂਕ ਵਿਚੋਂ 20 ਲੱਖ ਲੈ ਕੇ ਫਰਾਰ ਹੋਇਆ 12 ਸਾਲ ਦਾ ਬੱਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

Punjab National Bank

ਜੀਂਦ: ਹਰਿਆਣਾ ਦੇ ਜੀਂਦ ਵਿਚ ਡੀਆਰਡੀਏ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਚ ਇਕ 12 ਸਾਲ ਦੇ ਬੱਚੇ ਨੇ 20 ਲੱਖ ਰੁਪਏ ਚੋਰੀ ਕੀਤੇ ਅਤੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਸਖ਼ਤ ਸੁਰੱਖਿਆ ਇੰਤਜ਼ਾਮਾਂ ਦੇ ਚਲਦਿਆਂ ਵੀ ਬੱਚਾ ਪੈਸੇ ਚੋਰੀ ਕਰਨ ਵਿਚ ਕਾਮਯਾਬ ਹੋ ਗਿਆ।

ਸਿਵਲ ਲਾਈਨਸ ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ 10 ਤੋਂ 12 ਸਾਲ ਦਾ ਇਕ ਬੱਚਾ 29 ਸਤੰਬਰ ਦੀ ਦੁਪਹਿਰ ਨੂੰ ਲਗਭਗ ਸਾਢੇ 12 ਵਜੇ ਬੈਂਕ ਵਿਚ ਦਾਖਲ ਹੋਇਆ ਅਤੇ ਹੈੱਡ ਕੈਸ਼ੀਅਰ ਦੇ ਕੈਬਿਨ ਵਿਚ ਚਲਾ ਗਿਆ। ਉਸ ਤੋਂ ਬਾਅਦ ਉਹ 20 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਪੂਰੀ ਵਾਰਦਾਤ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਸੀਸੀਟੀਵੀ ਅਨੁਸਾਰ ਇਹ ਬੱਚਾ ਬੈਂਕ ਵਿਚ ਦਾਖਲ ਹੁੰਦੇ ਹੀ ਕੈਸ਼ ਕੈਬਿਨ ਦੇ ਕੋਲ ਬੈਠ ਕੇ ਦੋ ਹੋਰ ਲੋਕਾਂ ਨਾਲ ਗੱਲਾਂ ਕਰਨ ਲੱਗਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਉਸ ਦੇ ਹੀ ਸਾਥੀ ਸੀ। ਉਸ ਤੋਂ ਬਾਅਦ ਬੱਚਾ ਕੈਸ਼ ਕੈਬਿਨ ਵਿਚ ਦਾਖਲ ਹੁੰਦਾ ਹੈ ਅਤੇ 20 ਲੱਖ ਰੁਪਏ ਲੈ ਕੇ ਅਪਣੇ ਸਾਥੀਆਂ ਸਮੇਤ ਫਰਾਰ ਹੋ ਜਾਂਦਾ ਹੈ।

ਨੌਜਵਾਨਾਂ ਦੇ ਚਿਹਰੇ 'ਤੇ ਮਾਸਕ ਹੋਣ ਕਾਰਨ, ਉਹਨਾਂ ਦੀ ਚੇਹਰੇ ਸਾਫ ਨਹੀਂ ਦਿਖਾਈ ਦੇ ਰਹੇ। ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹਰਿਓਮ ਨੇ ਦੱਸਿਆ ਕਿ ਪੁਲਿਸ ਆਸਪਾਸ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।