ਕਿਸਾਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ- ਕੈਪਟਨ ਅਮਰਿੰਦਰ ਸਿੰਘ
ਮੈਂ ਅਸਤੀਫ਼ੇ ਨੂੰ ਡਿਊਟੀ ਸਮਝਦਾ ਹਾਂ, ਕੁਰਬਾਨੀ ਨਹੀਂ- ਕੈਪਟਨ
Capt. Amarinder Singh
ਚੰਡੀਗੜ੍ਹ: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਜਾਬ ਵਿਚ 150 ਦਿਹਾਤੀ ਸਟੇਡੀਅਮਾਂ/ ਖੇਡ ਗਰਾਊਂਡਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਇਸ ਮਿਸ਼ਨ ਤਹਿਤ ਸੂਬੇ ਵਿਚ ਨੌਜਵਾਨਾਂ ਲਈ ਕੁੱਲ 750 ਦਿਹਾਤੀ ਸਟੇਡੀਅਮ ਬਣਾਏ ਜਾ ਰਹੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਇਸ ਦੇ ਲਈ ਉਹ ਅਸਤੀਫ਼ਾ ਵੀ ਦੇ ਸਕਦੇ ਹਨ। ਉਹਨਾਂ ਕਿਹਾ ਕਿ ਉਹ ਅਸਤੀਫ਼ੇ ਨੂੰ ਕੋਈ ਕੁਰਬਾਨੀ ਨਹੀਂ ਸਮਝਦੇ ਬਲਕਿ ਇਕ ਡਿਊਟੀ ਸਮਝਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਅਹੁਦਾ ਕੋਈ ਮਾਇਨੇ ਨਹੀਂ ਰੱਖਦਾ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਤਿੰਨ ਵਾਰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।