ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਤਾਰ ਤੀਜੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ

Petrol-diesel prices rise again

 

ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ, ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੱਕ ਰਿਕਾਰਡ ਪੱਧਰ ਤੇ (Petrol-diesel prices rise again) ਹਨ।

 ਹੋਰ ਵੀ ਪੜ੍ਹੋ:  ਸੀਨੀਅਰ ਨਾਗਰਿਕਾਂ ਲਈ ਵੱਡੀ ਖਬਰ! ਹਵਾਈ ਟਿਕਟਾਂ 'ਤੇ ਮਿਲੇਗੀ 50% ਛੋਟ

ਭਾਰਤੀ ਤੇਲ ਕੰਪਨੀਆਂ ਨੇ ਅੱਜ (02 ਅਕਤੂਬਰ, 2021) ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਘਰੇਲੂ ਬਾਜ਼ਾਰ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਅੱਜ  (Petrol-diesel prices rise again)  ਡੀਜ਼ਲ ਦੀ ਕੀਮਤ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਦੋਂ ਕਿ ਪੈਟਰੋਲ 25 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

 ਹੋਰ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਦਾ ਐਲਾਨ- ਬੱਸਾਂ ਤੋਂ ਉਤਾਰੇ ਜਾਣਗੇ ਤੰਬਾਕੂ ਤੇ ਪਾਨ ਮਸਾਲਾ ਦੇ ਪੋਸਟਰ 

 

ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ, ਬਿਹਾਰ,  ਜੰਮੂ-ਕਸ਼ਮੀਰ, ਦਿੱਲੀ-ਐਨਸੀਆਰ ਅਤੇ ਪੰਜਾਬ ਦੇਸ਼ ਦੇ ਉਹ ਰਾਜ ਹਨ ਜਿੱਥੇ ਜ਼ਿਆਦਾਤਰ ਥਾਵਾਂ 'ਤੇ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ। ਇਸ ਦੇ ਨਾਲ ਹੀ, ਕਈ ਸ਼ਹਿਰਾਂ (Petrol-diesel prices rise again)  ਵਿੱਚ ਪੈਟਰੋਲ 110 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ।

 

2 ਅਕਤੂਬਰ 2021 ਨੂੰ ਪੈਟਰੋਲ ਡੀਜ਼ਲ ਦੀ ਕੀਮਤ... (Petrol-diesel prices rise again) 
ਦਿੱਲੀ 'ਚ  ਪੈਟਰੋਲ 102.14 ਰੁਪਏ ਅਤੇ ਡੀਜ਼ਲ 90.47 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ 108.19 ਰੁਪਏ ਅਤੇ ਡੀਜ਼ਲ 98.16 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ 99.80 ਰੁਪਏ ਅਤੇ ਡੀਜ਼ਲ 95.02 ਰੁਪਏ ਪ੍ਰਤੀ ਲੀਟਰ ਹੈ।

 

ਕੋਲਕਾਤਾ 'ਚ  ਪੈਟਰੋਲ 102.77 ਰੁਪਏ ਅਤੇ ਡੀਜ਼ਲ 93.57 ਰੁਪਏ ਪ੍ਰਤੀ ਲੀਟਰ ਹੈ।
ਚੰਡੀਗੜ੍ਹ 'ਚ ਪੈਟਰੋਲ 98.08 ਰੁਪਏ ਅਤੇ ਡੀਜ਼ਲ  89.9 ਰੁਪਏ ਪ੍ਰਤੀ ਲੀਟਰ ਹੈ।
ਮੁਹਾਲੀ 'ਚ ਪੈਟਰੋਲ 104.15 ਰੁਪਏ ਜਦਕਿ ਡੀਜ਼ਲ  93.35 ਰੁਪਏ ਪ੍ਰਤੀ ਲੀਟਰ ਹੈ।

 

    ਹੋਰ ਵੀ ਪੜ੍ਹੋ:   ਕੋਰੋਨਾ ਕਾਲ 'ਚ ਨੌਕਰੀ ਗੁਆ ਚੁੱਕੇ ESIC ਮੈਂਬਰਾਂ ਨੂੰ ਮਿਲੇਗੀ ਤਿੰਨ ਮਹੀਨੇ ਦੀ ਤਨਖਾਹ- ਕਿਰਤ ਮੰਤਰੀ