ਲੇਹ ਦੀ ਪਹਾੜੀ 'ਤੇ ਲਹਿਰਾਇਆ ਗਿਆ ਖਾਦੀ ਦਾ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝੰਡੇ ਦਾ ਵਜ਼ਨ 1400 ਕਿੱਲੋ ਹੈ

The world's largest khadi flag hoisted on Leh hill

 

ਲੇਹ: ਗਾਂਧੀ ਜਯੰਤੀ ਦੇ ਮੌਕੇ 'ਤੇ ਅੱਜ ਲੇਹ ਵਿੱਚ ਹੱਥ ਨਾਲ ਬਣੇ ਦੁਨੀਆ ਦੇ ਸਭ ਤੋਂ ਵੱਡੇ ਖਾਦੀ ਤਿਰੰਗੇ ਝੰਡੇ ਦਾ ਉਦਘਾਟਨ ਕੀਤਾ ਗਿਆ।  ਇਸ ਦੀ ਲੰਬਾਈ 225 ਫੁੱਟ, ਚੌੜਾਈ 150 ਫੁੱਟ ਅਤੇ ਵਜ਼ਨ 1400 ਕਿੱਲੋ ਹੈ ( The world's largest khadi flag hoisted on Leh hill)

 ਹੋਰ ਵੀ ਪੜ੍ਹੋ:  ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ ਕਲੇਸ਼ 'ਤੇ ਨਰਿੰਦਰ ਤੋਮਰ ਦਾ ਬਿਆਨ, ਕਿਹਾ.... 

ਝੰਡਾ 37,500 ਵਰਗ ਫੁੱਟ ਖੇਤਰ ਨੂੰ ਕਵਰ ਕਰਦਾ ਹੈ | ਇਸ ਝੰਡੇ ਨੂੰ ਪੂਰਾ ਕਰਨ ਵਿਚ 49 ਦਿਨ ਲੱਗੇ ਹਨ | ਜ਼ਿਕਰਯੋਗ ਹੈ ਕਿ ਲੇਹ ਦੀ ਜਾਨਸਕਰ ਪਹਾੜੀ 'ਤੇ ਇਹ ਝੰਡਾ ਲਹਿਰਾਇਆ ਗਿਆ ( The world's largest khadi flag hoisted on Leh hill)  ਹੈ | 

 

 ਹੋਰ ਵੀ ਪੜ੍ਹੋ:  ਦੂਜੇ ਰਾਜਾਂ ਤੋਂ ਪਰਮਲ ਝੋਨਾ ਪੰਜਾਬ ਲਿਆਉਣ ਦੇ ਮਾਮਲੇ ਵਿਚ ਦੋ ਮਾਮਲੇ ਦਰਜ: ਆਸ਼ੂ 

ਇਹ ਝੰਡਾ ਖਾਦੀ ਵਿਕਾਸ ਬੋਰਡ ਅਤੇ ਮੁੰਬਈ ਦੀ ਇੱਕ ਛਪਾਈ ਕੰਪਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਖਾਦੀ ਦੇ ਬਣੇ ਤਿਰੰਗੇ ਦਾ ਉਦਘਾਟਨ ਆਰਮੀ ਚੀਫ ਜਨਰਲ ਐਮ ਐਮ ਨਰਵਨੇ ਅਤੇ ਲੱਦਾਖ ਦੇ ਉਪ ਰਾਜਪਾਲ ( The world's largest khadi flag hoisted on Leh hill)  ਆਰ. ਮਾਥੁਰ ਨੇ ਕੀਤਾ।

 

 

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਦਿਆਂ ਕਿਹਾ ਕਿ ਗਾਂਧੀ ਜਯੰਤੀ ਦੇ ਮੌਕੇ 'ਤੇ ਲੇਹ ਵਿੱਚ 225 ਫੁੱਟ ਲੰਬਾ, 150 ਫੁੱਟ ਚੌੜਾ ਅਤੇ 1,000 ਕਿਲੋ ਖਾਦੀ ਦਾ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ ਲਗਾਇਆ ( The world's largest khadi flag hoisted on Leh hill) ਗਿਆ। ਇਹ ਨਾਗਰਿਕਾਂ ਵਿੱਚ ਸਵਦੇਸ਼ੀ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਵਧਾਏਗਾ।

 

 ਹੋਰ ਵੀ ਪੜ੍ਹੋ: ਨਵਜੋਤ ਸਿੱਧੂ ਦਾ ਵੱਡਾ ਬਿਆਨ, ਅਹੁਦਾ ਹੋਵੇ ਜਾਂ ਨਾ ਹੋਵੇ ਮੈਂ ਹਮੇਸ਼ਾ ਰਾਹੁਲ ਗਾਂਧੀ ਦੇ ਨਾਲ ਹਾਂ