ਨਵੀਂ ਮੁੰਬਈ 'ਚ 4 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਇਕ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਚਾਅ ਕਾਰਜ ਜਾਰੀ ਹੈ

photo

 

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਨਾਲ ਲੱਗਦੇ ਉਪਨਗਰ ਨਵੀਂ ਮੁੰਬਈ ਦੇ ਕੋਪਰ ਖੈਰਾਣੇ ਇਲਾਕੇ ਦੇ ਬੋਨਕੋਡੇ ਪਿੰਡ 'ਚ ਰਾਤ ਕਰੀਬ 10.30 ਵਜੇ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਇਮਾਰਤ ਦੇ ਡਿੱਗਣ ਤੋਂ ਪਹਿਲਾਂ ਉੱਥੇ ਰਹਿ ਰਹੇ ਕਰੀਬ 32 ਲੋਕ ਬਾਹਰ ਆ ਗਏ ਸਨ।

ਜਦੋਂ ਇਮਾਰਤ ਡਿੱਗੀ ਤਾਂ ਬਾਕੀ 8 ਲੋਕ ਇਮਾਰਤ ਤੋਂ ਬਾਹਰ ਆ ਰਹੇ ਸਨ। ਫਾਇਰ ਅਫਸਰ ਪੁਰਸ਼ੋਤਮ ਜਾਧਵ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਬਚਾਅ ਕੰਮ 'ਚ ਲੱਗੀ ਹੋਈ ਹੈ। ਖਬਰ ਮੁਤਾਬਕ ਫਾਇਰ ਅਫਸਰ ਪੁਰਸ਼ੋਤਮ ਜਾਧਵ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਲਾਸ਼ ਮਿਲੀ ਹੈ ਪਰ ਅਜੇ ਤੱਕ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਅਸੀਂ ਇਮਾਰਤ ਦੇ ਲੋਕਾਂ ਨੂੰ ਇਸ ਦੀ ਪਛਾਣ ਕਰਨ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਇਮਾਰਤ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਮੁੰਬਈ ਮਹਾਨਗਰ ਵਿੱਚ ਇਮਾਰਤਾਂ ਦੇ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸ ਦੇ ਕਈ ਕਾਰਨ ਦੱਸੇ ਜਾਂਦੇ ਹਨ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨਿਯਮਾਂ ਦੇ ਤਹਿਤ ਖੰਡਰ ਇਮਾਰਤਾਂ ਨੂੰ ਖਾਲੀ ਕਰਨ ਅਤੇ ਢਾਹੁਣ ਲਈ ਨੋਟਿਸ ਜਾਰੀ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਹਾਦਸਿਆਂ ਨੂੰ ਰੋਕਣ ਲਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਵਜੂਦ ਲੋਕ ਉਹਨਾਂ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਜਿਸ ਕਾਰਨ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨ।