ਕਾਮੇਡੀਅਨ ਮੁਨੱਵਰ ਫ਼ਾਰੂਕੀ ਦੀ ਸੁਪਾਰੀ ਲੈਣ ਵਾਲੇ ਗੈਂਗਸਟਰ ਪੁਲਿਸ ਮੁਕਾਬਲੇ ’ਚ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੋਹਿਤ ਗੋਦਾਰਾ-ਗੋਲਡੀ ਬਰਾੜ-ਵਿਰੇਂਦਰ ਚਰਨ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

Gangster who took betel nut from comedian Munawar Farooqui arrested in police encounter

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਰੋਹਿਤ ਗੋਦਾਰਾ-ਗੋਲਡੀ ਬਰਾੜ-ਵਿਰੇਂਦਰ ਚਰਨ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਜੈਤਪੁਰ-ਕਾਲਿੰਦੀ ਕੁੰਜ ਰੋਡ ’ਤੇ ਹੋਏ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਵੱਲੋਂ ਸਟੈਂਡ-ਅਪ ਕਾਮੇਡੀਅਨ ਮੁਨੱਵਰ ਫ਼ਾਰੂਕੀ ਨੂੰ ਕਥਿਤ ਜਾਨੋ ਮਾਰਨ ਦੀ ਸੁਪਾਰੀ ਦਿੱਤੀ ਗਈ ਸੀ। ਕਾਬੂ ਕੀਤੇ ਗਿਰੋਹ ਮੈਂਬਰਾਂ ਦੀ ਪਛਾਣ ਰਾਹੁਲ ਤੇ ਸਾਹਿਲ ਵਜੋਂ ਦੱਸੀ ਗਈ ਹੈ, ਜੋ ਹਰਿਆਣਾ ਦੇ ਪਾਣੀਪਤ ਤੇ ਭਿਵਾਨੀ ਦੇ ਦੱਸੇ ਜਾਂਦੇ ਹਨ।

ਤਫ਼ਤੀਸ਼ਕਾਰਾਂ ਅਨੁਸਾਰ ਫ਼ਾਰੂਕੀ ਨੂੰ ਜਾਨੋ ਮਾਰਨ ਲਈ ਇਨ੍ਹਾਂ ਦੋਵਾਂ ਨੂੰ ਵਿਦੇਸ਼ ’ਚ ਬੈਠੇ ਰੋਹਿਤ ਗੋਦਾਰਾ ਤੋਂ ਹਦਾਇਤਾਂ ਮਿਲ ਰਹੀਆਂ ਸਨ। ਗੋਦਾਰਾ ਅੱਗੇ ਗੋਲਡੀ ਬਰਾੜ ਤੇ ਵਿਰੇਂਦਰ ਚਰਨ ਨਾਲ ਕੰਮ ਕਰ ਰਿਹਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਫ਼ਾਰੂਕੀ ਦੀ ਪੈੜ ਨੱਪਣ ਲਈ ਕਥਿਤ ਤੌਰ ’ਤੇ ਮੁੰਬਈ ਅਤੇ ਬੰਗਲੁਰੂ ਵਿੱਚ ਉਸ ਦੀ ਜਾਸੂਸੀ ਵੀ ਕੀਤੀ। ਫਾਰੂਕੀ ਨੇ 2024 ਵਿੱਚ ਰਿਐਲਿਟੀ ਸ਼ੋਅ ‘ਬਿੱਗ ਬੌਸ’ ਜਿੱਤਿਆ ਸੀ।