ਭਾਰਤ ਨਾ ਸਿਰਫ਼ ਹਥਿਆਰਾਂ ਦੀ ਪੂਜਾ ਕਰਦਾ ਹੈ, ਸਗੋਂ ਸਮਾਂ ਆਉਣ ’ਤੇ ਉਨ੍ਹਾਂ ਦੀ ਵਰਤੋਂ ਕਰਨਾ ਵੀ ਜਾਣਦਾ ਹੈ : Rajnath Singh
ਵਿਜੇ ਦਸ਼ਮੀ ਮੌਕੇ ਗੁਜਰਾਤ ਵਿਚ ਸ਼ਸਤਰ ਪੂਜਨ ਸਮਾਰੋਹ ’ਚ ਲਿਆ ਹਿੱਸਾ
Rajnath Singh Participates in Shastra Pujan Ceremony in Gujarat Latest News in Punjabi ਗਾਂਧੀਨਗਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਜੇ ਦਸ਼ਮੀ ਦੇ ਮੌਕੇ ’ਤੇ ਗੁਜਰਾਤ ਦੇ ਕੱਛ ਵਿਚ ਸ਼ਸਤਰ ਪੂਜਨ ਸਮਾਰੋਹ ਵਿਚ ਹਿੱਸਾ ਲਿਆ। ਫਿਰ ਉਨ੍ਹਾਂ ਭਾਰਤੀ ਸੈਨਿਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਨੇ ਸਰ ਕਰੀਕ ਖੇਤਰ ਵਿਚ ਕੋਈ ਵੀ ਗਲਤ ਕੰਮ ਕਰਨ ਦੀ ਹਿੰਮਤ ਕੀਤੀ, ਤਾਂ ਉਸ ਨੂੰ ਇਕ ਫ਼ੈਸਲਾਕੁਨ ਜਵਾਬ ਮਿਲੇਗਾ, ਜੋ ਇਤਿਹਾਸ ਅਤੇ ਭੂਗੋਲ ਦੋਵਾਂ ਨੂੰ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਆਪ੍ਰੇਸ਼ਨ ਸੰਧੂਰ ਦੇ ਸਾਰੇ ਉਦੇਸ਼ਾਂ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰ ਲਿਆ ਹੈ, ਪਰ ਸਰਹੱਦ ਪਾਰ ਅਤਿਵਾਦ ਵਿਰੁਧ ਇਸ ਦੀ ਲੜਾਈ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਹਥਿਆਰਾਂ ਪ੍ਰਤੀ ਸ਼ਰਧਾ ਦੈਵੀ ਸ਼ਕਤੀ ਦੀ ਦੈਂਤ ਸ਼ਕਤੀਆਂ ’ਤੇ ਜਿੱਤ ਦੀ ਮਹਾਨਤਾ ਨੂੰ ਦਰਸਾਉਂਦੀ ਹੈ। ਇਸ ਲਈ ਜਦੋਂ ਅਸੀਂ ਸ਼ਸਤਰ ਪੂਜਾ ਕਰਦੇ ਹਾਂ, ਤਾਂ ਅਸੀਂ ਇਸ ਸ਼ਕਤੀ ਦੀ ਵਰਤੋਂ ਸਿਰਫ਼ ਧਰਮ ਅਤੇ ਨਿਆਂ ਦੀ ਰੱਖਿਆ ਲਈ ਕਰਨ ਦਾ ਪ੍ਰਣ ਵੀ ਕਰਦੇ ਹਾਂ। ਭਗਵਾਨ ਰਾਮ ਨੇ ਅਪਣੇ ਜੀਵਨ ਵਿਚ ਇਸ ਸੰਕਲਪ ਦਾ ਪ੍ਰਦਰਸ਼ਨ ਕੀਤਾ। ਜਦੋਂ ਉਹ ਰਾਵਣ ਦੇ ਵਿਰੁੱਧ ਲੜੇ, ਤਾਂ ਉਨ੍ਹਾਂ ਲਈ ਯੁੱਧ ਸਿਰਫ਼ ਜਿੱਤ ਦਾ ਸਾਧਨ ਨਹੀਂ ਸੀ, ਸਗੋਂ ਧਰਮ ਸਥਾਪਤ ਕਰਨ ਦਾ ਸਾਧਨ ਸੀ। ਜਦੋਂ ਮਹਾਭਾਰਤ ਦਾ ਯੁੱਧ ਭਗਵਾਨ ਕ੍ਰਿਸ਼ਨ ਦੀ ਅਗਵਾਈ ਹੇਠ ਲੜਿਆ ਗਿਆ ਸੀ, ਉਦੋਂ ਵੀ ਇਸ ਦਾ ਉਦੇਸ਼ ਪਾਂਡਵਾਂ ਦੀ ਜਿੱਤ ਨੂੰ ਯਕੀਨੀ ਬਣਾਉਣਾ ਨਹੀਂ ਸੀ, ਸਗੋਂ ਧਰਮ ਸਥਾਪਤ ਕਰਨਾ ਸੀ। ਹਥਿਆਰਾਂ ਦੀ ਪੂਜਾ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤ ਨਾ ਸਿਰਫ਼ ਹਥਿਆਰਾਂ ਦੀ ਪੂਜਾ ਕਰਦਾ ਹੈ, ਸਗੋਂ ਸਮਾਂ ਆਉਣ ’ਤੇ ਉਨ੍ਹਾਂ ਦੀ ਵਰਤੋਂ ਕਰਨਾ ਵੀ ਜਾਣਦਾ ਹੈ।
ਰਾਜਨਾਥ ਸਿੰਘ ਨੇ ਸਰਹੱਦੀ ਵਿਵਾਦ ਨੂੰ ਲੈ ਕੇ ਪਾਕਿਸਤਾਨ ’ਤੇ ਵੀ ਨਿਸ਼ਾਨਾ ਸਾਧਿਆ। ਰਾਜਨਾਥ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਸਰ ਕਰੀਕ ਖੇਤਰ ਵਿਚ ਸਰਹੱਦੀ ਵਿਵਾਦ ਨੂੰ ਹਵਾ ਦਿਤੀ ਜਾ ਰਹੀ ਹੈ। ਭਾਰਤ ਨੇ ਗੱਲਬਾਤ ਰਾਹੀਂ ਇਸ ਨੂੰ ਹੱਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ, ਪਰ ਪਾਕਿਸਤਾਨ ਦੇ ਇਰਾਦੇ ਗਲਤ ਅਤੇ ਅਸੱਪਸ਼ਟ ਹਨ। ਪਾਕਿਸਤਾਨੀ ਫ਼ੌਜ ਨੇ ਹਾਲ ਹੀ ਵਿਚ ਸਰ ਕਰੀਕ ਨਾਲ ਲੱਗਦੇ ਇਲਾਕਿਆਂ ਵਿਚ ਅਪਣੇ ਫ਼ੌਜੀ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਹੈ, ਉਹ ਪਾਕਿਸਤਾਨ ਦੇ ਮਾੜੇ ਇਰਾਦਿਆਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਅਤੇ ਬੀ.ਐਸ.ਐਫ਼. ਸਾਂਝੇ ਤੌਰ ’ਤੇ ਅਤੇ ਚੌਕਸੀ ਨਾਲ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ। ਜੇ ਪਾਕਿਸਤਾਨ ਸਰ ਕਰੀਕ ਖੇਤਰ ਵਿਚ ਕੋਈ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਦਾ ਜਵਾਬ ਇੰਨਾ ਫ਼ੈਸਲਾਕੁੰਨ ਹੋਵੇਗਾ ਕਿ ਇਤਿਹਾਸ ਅਤੇ ਭੂਗੋਲ ਦੋਵੇਂ ਬਦਲ ਜਾਣਗੇ। ਭਾਰਤੀ ਫ਼ੌਜ ਨੇ 1965 ਦੀ ਜੰਗ ਵਿੱਚ ਲਾਹੌਰ ਪਹੁੰਚਣ ਦੀ ਅਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਸੀ। ਅੱਜ 2025 ਵਿਚ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਰਾਚੀ ਦਾ ਇਕ ਰਸਤਾ ਸਰ ਕਰੀਕ ਵਿਚੋਂ ਲੰਘਦਾ ਹੈ।
(For more news apart from Rajnath Singh Participates in Shastra Pujan Ceremony in Gujarat Latest News in Punjabi stay tuned to Rozana Spokesman.)