ਅਸੀਂ ਸਾਰਿਆਂ ਨਾਲ ਰੱਖਾਂਗੇ ਦੋਸਤੀ ਪਰ ਸੁਰੱਖਿਆ ਨੂੰ ਲੈ ਕੇ ਰਹਾਂਗੇ ਚੌਕਸ : Mohan Bhagwat

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਪਹਿਲਗਾਮ ਹਮਲੇ ਨੇ ਸਾਨੂੰ ਦੋਸਤ ਤੇ ਦੁਸ਼ਮਣ ਵਿਚ ਫ਼ਰਕ ਕਰਨਾ ਸਿਖਾਇਆ

The Pahalgam Attack Taught Us to Differentiate Between Friend and Foe : Mohan Bhagwat Latest News in Punjabi 

The Pahalgam Attack Taught Us to Differentiate Between Friend and Foe : Mohan Bhagwat Latest News in Punjabi ਨਾਗਪੁਰ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਪਹਿਲਗਾਮ ਹਮਲੇ ਵਿਚ ਅਤਿਵਾਦੀਆਂ ਨੇ ਹਿੰਦੂਆਂ ਨੂੰ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਮਾਰ ਦਿਤਾ ਸੀ। ਸਾਡੀ ਸਰਕਾਰ ਅਤੇ ਫ਼ੌਜ ਨੇ ਇਸ ਦਾ ਜਵਾਬ ਦਿਤਾ। ਇਸ ਹਮਲੇ ਨੇ ਸਾਨੂੰ ਦੋਸਤ ਅਤੇ ਦੁਸ਼ਮਣ ਵਿਚ ਫ਼ਰਕ ਕਰਨਾ ਸਿਖਾਇਆ।

ਉਨ੍ਹਾਂ ਕਿਹਾ ਕਿ ਹੁਣ ਤੋਂ ਸਾਨੂੰ ਅੰਤਰਰਾਸ਼ਟਰੀ ਸਬੰਧਾਂ ਵਿਚ ਸਮਝ ਬਣਾਈ ਰੱਖਣੀ ਪਵੇਗੀ। ਇਸ ਘਟਨਾ ਨੇ ਸਾਨੂੰ ਸਿਖਾਇਆ ਕਿ ਜਦੋਂ ਕਿ ਸਾਡੇ ਵਿਚ ਹਰ ਕਿਸੇ ਪ੍ਰਤੀ ਦੋਸਤਾਨਾ ਭਾਵਨਾਵਾਂ ਹਨ ਅਤੇ ਜੋ ਸਦਾ ਰਹਿਣਗੀਆਂ, ਪਰ ਇਸ ਦੇ ਨਾਲ ਹੀ ਸਾਨੂੰ ਅਪਣੀ ਸੁਰੱਖਿਆ ਪ੍ਰਤੀ ਵਧੇਰੇ ਚੌਕਸ ਅਤੇ ਸਮਰੱਥ ਵੀ ਰਹਿਣਾ ਪਵੇਗਾ।

ਆਰ.ਐਸ.ਐਸ. ਮੁਖੀ ਨੇ ਨਾਗਪੁਰ ਵਿਚ ਅੱਜ ਵਿਜੇ ਦਸ਼ਮੀ ’ਤੇ ਸੰਗਠਨ ਦੇ ਸ਼ਤਾਬਦੀ ਸਮਾਰੋਹ ਵਿਚ ਇਹ ਬਿਆਨ ਦਿਤਾ। ਅਪਣੇ 41 ਮਿੰਟ ਦੇ ਭਾਸ਼ਣ ਵਿਚ ਉਨ੍ਹਾਂ ਨੇ ਸਮਾਜ ਵਿਚ ਹੋ ਰਹੀਆਂ ਤਬਦੀਲੀਆਂ, ਸਰਕਾਰਾਂ ਦੇ ਰਵੱਈਏ, ਜਨਤਕ ਅਸ਼ਾਂਤੀ, ਗੁਆਂਢੀ ਦੇਸ਼ਾਂ ਵਿਚ ਅਸ਼ਾਂਤੀ ਅਤੇ ਅਮਰੀਕੀ ਟੈਰਿਫ਼ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਭਾਗਵਤ ਨੇ ਆਰ.ਐਸ.ਐਸ. ਦੇ ਸੰਸਥਾਪਕ ਡਾ. ਹੇਡਗੇਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਹਥਿਆਰਾਂ ਦੀ ਪੂਜਾ ਕੀਤੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਪੂਰੀ ਦੁਨੀਆਂ ਵਿਚ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। ਅਜਿਹੇ ਸਮੇਂ ਵਿਚ ਪੂਰੀ ਦੁਨੀਆਂ
ਭਾਰਤ ਵੱਲ ਦੇਖਦੀ ਹੈ। ਉਮੀਦ ਦੀ ਇਕ ਕਿਰਨ ਇਹ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਵਿਚ ਦੇਸ਼ ਅਤੇ ਸਭਿਆਚਾਰ ਪ੍ਰਤੀ ਪਿਆਰ ਵਧਿਆ ਹੈ। ਸਮਾਜ ਸਸ਼ਕਤ ਮਹਿਸੂਸ ਕਰਦਾ ਹੈ ਅਤੇ ਸਰਕਾਰ ਦੀ ਪਹਿਲਕਦਮੀ ਨਾਲ, ਅਪਣੇ ਆਪ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੁੱਧੀਜੀਵੀ ਵੀ ਅਪਣੇ ਦੇਸ਼ ਦੀ ਭਲਾਈ ਬਾਰੇ ਚਿੰਤਤ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ਦੁਆਰਾ ਅਪਣਾਈ ਗਈ ਨਵੀਂ ਟੈਰਿਫ਼ ਨੀਤੀ ਹਰ ਕਿਸੇ ਨੂੰ ਪ੍ਰਭਾਵਤ ਕਰ ਰਹੀ ਹੈ। ਇਸ ਲਈ ਸਾਨੂੰ ਦੁਨੀਆਂ ਵਿਚ ਰਿਸ਼ਤੇ ਬਣਾਉਣੇ ਪੈਣਗੇ। ਤੁਸੀਂ ਇਕੱਲੇ ਨਹੀਂ ਰਹਿ ਸਕਦੇ ਪਰ ਇਸ ਨਿਰਭਰਤਾ ਨੂੰ ਮਜ਼ਬੂਰੀ ਵਿਚ ਨਹੀਂ ਬਦਲਣਾ ਚਾਹੀਦਾ। ਇਸ ਲਈ ਸਾਨੂੰ ਇਸ ਨੂੰ ਮਜ਼ਬੂਰੀ ਨਾ ਬਣਾ ਕੇ ਆਤਮਨਿਰਭਰ ਬਣਨਾ ਪਵੇਗਾ।

(For more news apart from The Pahalgam Attack Taught Us to Differentiate Between Friend and Foe : Mohan Bhagwat Latest News in Punjabi stay tuned to Rozana Spokesman.)