ਦਸਾਲਟ ਦਾ ਸੀਈਓ ਝੂਠਾ, ਅੰਬਾਨੀ ਦੇ ਪੈਸਿਆਂ ਤੋਂ ਖਰੀਦੀ ਜਮੀਨ : ਰਾਹੁਲ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਕਿਹਾ ਕਿ ਦਸਾਲਟ ਨੇ ਅਨਿਲ ਅੰਬਾਨੀ ਦੀ ਕੰਪਨੀ ਵਿਚ 284 ਕਰੋੜੇ ਰੁਪਏ ਦਾ ਨਿਵੇਸ਼ ਕੀਤਾ ਅਤੇ ਅਨਿਲ ਅੰਬਾਨੀ ਨੇ  ਉਨ੍ਹਾਂ ਪੈਸਿਆਂ ਨਾਲ ਹੀ ਜ਼ਮੀਨ ਖਰੀਦੀ।

Rahul Gandhi

ਨਵੀਂ ਦਿੱਲੀ, ( ਪੀਟੀਆਈ ) : ਰਾਫੇਲ ਡੀਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਦਸਾਲਟ ਨੇ ਅਨਿਲ ਅੰਬਾਨੀ ਦੀ ਕੰਪਨੀ ਵਿਚ 284 ਕਰੋੜੇ ਰੁਪਏ ਦਾ ਨਿਵੇਸ਼ ਕੀਤਾ ਅਤੇ ਅਨਿਲ ਅੰਬਾਨੀ ਨੇ  ਉਨ੍ਹਾਂ ਪੈਸਿਆਂ ਨਾਲ ਹੀ ਜ਼ਮੀਨ ਖਰੀਦੀ। ਰਾਹੁਲ ਨੇ ਕਿਹਾ ਕਿ ਦੱਸਾਲਟ ਦੇ ਸੀਈਓ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਘਾਟੇ ਵਿਚ ਚਲ ਰਹੀ ਕੰਪਨੀ ਵਿਚ 284 ਕਰੋੜ ਰੁਪਏ ਦਾ ਨਿਵੇਸ਼ ਕਿਉਂ ਨਹੀਂ ਕੀਤੀ? ਉਹ ਸਿਰਫ ਇਕ ਸ਼ਖਸ ਨੂੰ ਬਚਾ ਰਹੇ ਹਨ,

ਜੋ ਦੇਸ਼ ਨੂੰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਮੁਖੀ ਨੂੰ ਵੀ ਇਸੇ ਲਈ ਹਟਾਇਆ ਗਿਆ ਕਿਉਂਕਿ ਉਹ ਰਾਫੇਲ ਦੀ ਜਾਂਚ ਸ਼ੁਰੂ ਕਰਵਾਉਣਾ ਚਾਹੁੰਦੇ ਸਨ। ਕਾਂਗਰਸ ਮੁਖੀ ਨੇ ਕਿਹਾ ਕਿ ਰਾਫੇਲ ਮੁੱਦੇ  ਤੇ ਕੁਝ ਵੀ ਲੁਕਿਆ ਨਹੀਂ ਹੈ, ਸਾਰੇ ਤੱਥ ਪਬਲਿਕ ਡੋਮੇਨ ਵਿਚ ਹੀ ਹਨ। ਭਾਰਤ ਦੀ ਜਨਤਾ ਦੇ ਪੈਸਿਆਂ ਤੋਂ ਰਾਫੇਲ ਖਰੀਦਿਆ ਜਾ ਰਿਹਾ ਹੈ ਪਰ ਸਰਕਾਰ ਜਨਤਾ ਨੂੰ ਉਸੇ ਦਾ ਨਾਮ ਨਹੀਂ ਦੱਸ ਰਹੀ। ਰਾਹੁਲ ਨੇ ਕਿਹਾ ਕਿ ਮੋਦੀ ਨੇ ਨਿਜੀ ਤੌਰ ਤੇ ਇਹ ਸੌਦਾ ਕਰਵਾਇਆ, ਮਨੋਹਰ ਪਰਿਕਰ ਤਾਂ ਦੂਜੇ ਨੰਬਰ ਤੇ ਸੀ।

ਉਨ੍ਹਾਂ ਕਿਹਾ ਕਿ ਜੇਕਰ ਰਾਫੇਲ ਘੁਟਾਲੇ ਦੀ ਜਾਂਚ ਹੁੰਦੀ ਹੈ ਤਾਂ ਮੋਦੀ ਨੂੰ ਕੋਈ ਵੀ ਬਚਾ ਨਹੀਂ ਸਕਦਾ। ਇਹ ਸੌਦਾ ਸਿੱਧੇ ਤੌਰ ਤੇ ਮੋਦੀ ਅਤੇ ਦਸਾਲਟ ਕੰਪਨੀ ਵਿਚਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਇਸ ਕਰਾਰ ਤੇ ਹਸਤਾਖਰ ਕਰਨ ਤੋਂ ਪਹਿਲਾਂ ਸੀਸੀਐਸ ਦੀ ਬੈਠਕ ਵੀ ਨਹੀਂ ਕੀਤੀ। ਉਨ੍ਹਾਂ ਸਾਰੀਆਂ ਸ਼ਰਤਾਂ ਤੋੜ ਦਿਤੀਆਂ ਹਨ।

ਵਿਰੋਧੀ ਇਕਜੁਟ ਹਨ ਅਤੇ ਉਹ ਜੇਪੀਸੀ ਦੇ ਗਠਨ ਲਈ ਵੀ ਤਿਆਰ ਹਨ, ਪਰ ਮੈਨੂੰ ਭਰੋਸਾ ਨਹੀਂ ਹੈ ਕਿ ਮੋਦੀ ਜੇਪੀਸੀ ਦਾ ਗਠਨ ਕਰਵਾਉਣਗੇ। ਕਿਉਂਕਿ ਉਹ ਡਰਦੇ ਹਨ। ਮੋਦੀ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਹੈ, ਉਨ੍ਹਾਂ ਨੂੰ ਡਰ ਹੈ ਕਿ ਉਹ ਕਦੇ ਨਾ ਕਦੇ ਫੜੇ ਜਾਣਗੇ।