ਹਨੂੰਮਾਨ ਦੇ ਭੇਸ ਵਿਚ ਭੀਖ ਮੰਗ ਰਿਹਾ ਸੀ ਮੁਸਲਮਾਨ ਵਿਅਕਤੀ, ਹੋ ਗਈ ਜੇਲ
ਬਰੇਲੀ ਵਿਚ ਇਕ ਨੌਜਵਾਨ ਹਨੂੰਮਾਨ ਦੇ ਭੇਸ ਵਿਚ ਭੀਖ ਮੰਗਦਾ ਫੜਿਆ ਗਿਆ।
ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਕ ਨੌਜਵਾਨ ਹਨੂੰਮਾਨ ਦੇ ਭੇਸ ਵਿਚ ਭੀਖ ਮੰਗਦਾ ਫੜਿਆ ਗਿਆ। ਦਿਲਚਪਸ ਗੱਲ ਇਹ ਹੈ ਕਿ ਇਹ ਨੌਜਵਾਨ ਮੁਸਲਮਾਨ ਨਿਕਲਿਆ। ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦਰਅਸਲ ਮੁਰਾਦਾਬਾਰ ਨਿਵਾਸੀ ਨਸੀਮ ਹਨੂੰਮਾਨ ਦੇ ਭੇਸ ਵਿਚ ਭੀਖ ਮੰਗ ਰਿਹਾ ਸੀ। ਸ਼ੱਕੀ ਦਿਖਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਅਪਣਾ ਨਾਂਅ ਦੱਸਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਨਸੀਮ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਹਿੰਦੂ ਮੁਹੱਲੇ ਵਿਚ ਰੇਕੀ ਕਰਨ ਆਇਆ ਹੈ। ਸ਼ਿਕਾਇਤ ਤੋਂ ਬਾਅਦ ਸੁਭਾਸ਼ਨਗਰ ਪੁਲਿਸ ਨੇ ਨਸੀਮ ‘ਤੇ ਭੇਸ ਬਦਲ ਕੇ ਠੱਗੀ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸਭ ਤੋਂ ਪਹਿਲਾਂ ਬਜਰੰਗ ਦਲ ਦੇ ਵਰਕਰਾਂ ਨੇ ਹਨੂੰਮਾਨ ਦਾ ਅਪਮਾਨ ਹੋਣ ਦੀ ਗੱਲ ਕਹਿ ਕੇ ਨੌਜਵਾਨ ਨੂੰ ਫੜਿਆ। ਇਸ ਤੋਂ ਬਾਅਦ ਉਸ ਨੇ ਅਪਣਾ ਨਾਂਅ ਨਸੀਮ ਦੱਸਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।