RDX ਕੱਢਣ ਗਏ ਤੇ ਨਿਕਲਿਆ ਕੀ?
ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਿਲੇ ਸ਼ੱਕੀ ਬੈਗ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਿਲੇ ਸ਼ੱਕੀ ਬੈਗ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਜਿਸ ਲਾਵਾਰਿਸ ਬੈਗ ਵਿਚ ਜਾਂਚ-ਸੁਰੱਖਿਆ ਏਜੰਸੀਆਂ ਆਰਡੀਐਕਸ ਵਗਰਾ ਘਾਤਕ ਵਿਸਫੋਟ ਸਮਝ ਰਹੀਆਂ ਸਨ, ਉਸ ਵਿਚ ਚਾਕਲੇਟ ਅਤੇ ਮਠਿਆਈ ਨਿਕਲੀ ਹੈ।
ਨਿਊਜ਼ ਏਜੰਸੀ ਮੁਤਾਬਕ ਹਾਲਾਂਕਿ ਇਸ ਬਾਰੇ ਸ਼ੁੱਕਰਵਾਰ ਦੇਰ ਰਾਤ ਪੁੱਛੇ ਜਾਣ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਰਪੀਐਫ, ਜੋ ਹਵਾਈ ਅੱਡੇ ‘ਤੇ ਤੈਨਾਤ ਹੈ) ਦੇ ਬੁਲਾਰੇ ਸਹਾਇਕ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਇਹੀ ਕਿਹਾ ਹੈ ਕਿ ‘ਬੈਗ ਨੂੰ ਕੂਲਿੰਗ-ਪਿਟ ਵਿਚ ਬੰਦ ਕਰਕੇ ਰੱਖਿਆ ਗਿਆ ਹੈ। ਤਾਂ ਜੋ ਵਿਸਫੋਟ ਜੇਕਰ ਫਟ ਵੀ ਜਾਵੇ ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। 24 ਘੰਟਿਆਂ ਬਾਅਦ ਹੀ ਸਾਨੂੰ ਪਤਾ ਚੱਲਿਆ ਕਿ ਬੈਗ ਵਿਚ ਹੈ ਕੀ?’
ਜ਼ਿਕਰਯੋਗ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਰਾਤ ਨੂੰ ਟਰਮੀਨਲ ਤਿੰਨ ‘ਤੇ ਕਾਲੇ ਰੰਗ ਦਾ ਸ਼ੱਕੀ ਬੈਗ ਜ਼ਬਤ ਕੀਤਾ ਗਿਆ ਸੀ। ਮੌਕੇ ‘ਤੇ ਵਿਸਫੋਟਕ ਮਾਹਰਾਂ ਦੇ ਸਮੂਹ ਨੂੰ ਬੁਲਾਇਆ ਗਿਆ। ਉਸ ਤੋਂ ਬਾਅਦ ਬੈਗ ਨੂੰ ਸ਼ੱਕੀ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਰਾਜਧਾਨੀ ਵਿਚ ਹੜਕੰਪ ਮਚ ਗਿਆ ਸੀ। ਕਾਫੀ ਦੇਰ ਬਾਅਦ ਬੈਗ ਮਾਲਕ ਨੇ ਸਾਹਮਣੇ ਆ ਕੇ ਦੱਸਿਆ ਬੈਗ ਉਸ ਕੋਲੋਂ ਗਲਤੀ ਨਾਲ ਏਅਰਪੋਰਟ ‘ਤੇ ਰਹਿ ਗਿਆ ਸੀ। ਬੈਗ ਵਿਚ ਚਾਕਲੇਟ ਅਤੇ ਮਠਿਆਈ ਹੈ। ਇਹ ਗੱਲ ਉਸ ਨੇ ਏਅਰਪੋਰਟ ਥਾਣੇ ਵਿਚ ਪਹੁੰਚ ਕੇ ਦੱਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।