ਸੱਤ ਮਹੀਨੇ ਪਹਿਲਾਂ ਆਇਰਲੈਂਡ ਗਏ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, ਜਾਣੋ ਪੂਰਾ ਮਾਮਲਾ
ਮਹਿਲਾ ਕਰਨਾਟਕ ਦੀ ਰਹਿਣ ਵਾਲੀ ਹੈ।
ਮੈਸੁਰੁ: ਸੱਤ ਮਹੀਨੇ ਪਹਿਲਾਂ ਆਇਰਲੈਂਡ ਦੇ ਡਬਲਿਨ ਗਏ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਉਨ੍ਹਾਂ ਦੇ ਘਰ ਅੰਦਰੋਂ ਬਰਾਮਦ ਹੋਈਆਂ। ਦੱਸ ਦੇਈਏ ਕਿ ਇਸ ਵਿੱਚ ਇੱਕ ਮਹਿਲਾ ਅਤੇ ਉਸਦੇ ਦੋ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ 37 ਸਾਲਾ ਸੀਮਾ ਬਾਨੂੰ, 11 ਸਾਲਾ ਅਸਫੀਰਾ ਤੇ 7 ਸਾਲਾ ਫੈਜ਼ਾਨ ਵਜੋਂ ਹੋਈ ਹੈ। ਮਹਿਲਾ ਕਰਨਾਟਕ ਦੀ ਰਹਿਣ ਵਾਲੀ ਹੈ।
ਡਬਲਿਨ ਪੁਲਿਸ ਭਾਰਤ ਦੇ ਦੂਤਾਵਾਸ ਅਤੇ केਰਤਾਂ ਦੇ ਪਰਿਵਾਰ ਨਾਲ ਸੰਪਰਕ 'ਚ ਹੈ। ਗੌਰਤਲਬ ਹੈ ਕੁਝ ਸਮੇਂ ਪਹਿਲਾ ਇਹ ਤਿੰਨੋਂ 28 ਅਕਤੂਬਰ ਨੂੰ ਸਾਊਥ ਡਬਲਿਨ ਦੇ ਬਾਲਿਨਟੀਅਰ ਵਿੱਚ ਮ੍ਰਿਤਕ ਪਾਏ ਗਏ ਸੀ। ਬਾਨੂੰ ਦਾ ਪਤੀ ਡਬਲਿਨ ਵਿੱਚ ਇੱਕ ਸਾਫਟਵੇਅਰ ਕੰਪਨੀ 'ਚ ਕੰਮ ਕਰਦਾ ਹੈ ਅਤੇ ਸੱਤ ਮਹੀਨੇ ਪਹਿਲਾਂ ਹੀ ਆਇਰਲੈਂਡ ਗਿਆ ਸੀ। ਪੁਲਿਸ ਨੇ ਕਤਲ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਆਂਢੀਆਂ ਨੇ ਦੱਸਿਆ ਕਿ ਜਦੋਂ ਕਾਫ਼ੀ ਸਮੇਂ ਤੋਂ ਪਰਿਵਾਰ ਦਾ ਕੋਈ ਮੈਂਬਰ ਨਹੀਂ ਵੇਖਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਉਹ ਘਰ ਵਿੱਚ ਦਾਖਲ ਹੋਏ ਅਤੇ ਵੇਖਿਆ ਕਿ ਇੱਕ ਔਰਤ ਦੀ ਲਾਸ਼ ਇਕ ਕਮਰੇ ਵਿੱਚ ਪਈ ਸੀ, ਜਦੋਂ ਕਿ ਉਸਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਦੂਜੇ ਕਮਰੇ ਵਿੱਚ ਸਨ। ਇਨ੍ਹਾਂ ਸਾਰਿਆਂ ਦੇ ਗਰਦਨ 'ਤੇ ਵੀ ਨਿਸ਼ਾਨ ਪਾਏ ਗਏ ਹਨ, ਜਿਸ ਕਾਰਨ ਪੁਲਿਸ ਦਾ ਅਨੁਮਾਨ ਹੈ ਕਿ ਤਿੰਨੋਂ ਹੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।