'ਬਾਬਾ ਦਾ ਢਾਬਾ' ਨੂੰ ਪਹਿਚਾਣ ਦਿਵਾਉਣ ਵਾਲੇ ਦੇ ਵਿਰੁੱਧ ਹੀ 'ਬਾਬੇ' ਨੇ ਦਰਜ ਕਰਾਈ ਸ਼ਿਕਾਇਤ
ਅਕਤੂਬਰ ‘ਚ ਬਾਬੇ ਦੇ ਢਾਬੇ ਦੀ ਇਕ ਵੀਡੀਓ ਸੋਸ਼ਲ ਮੀਡੀਆ‘ ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਵਾਇਰਲ ਹੋਏ 'ਬਾਬੇ ਦਾ ਢਾਂਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਉਹਨਾਂ ਨੂੰ ਪਹਿਚਾਣ ਦਿਵਾਉਣ ਵਾਲੇ ਯੂਟਿਬਰ ਖਿਲਾਫ਼ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਰਜ ਕਰਵਾਈ ਹੈ ਦਰਅਸਲ, ਉਹਨਾਂ ਨੇ ਦੋਸ਼ ਲਾਇਆ ਹੈ ਕਿ ਯੂਟਿਊਬਰ ਗੌਵਰ ਵਾਸਨ ਨੇ ਆਪਣਾ, ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦੇ ਮੋਬਾਈਲ ਨੰਬਰ ਅਤੇ ਖਾਤੇ ਦੀ ਜਾਣਕਾਰੀ ਸਾਂਝੀ ਕਰ ਕੇ ਦਾਨ ਕੀਤੀ ਸਾਰੀ ਰਕਮ ਹੜੱਪ ਲਈ ਹੈ।
ਦੱਸ ਦਈਏ ਕਿ ਅਕਤੂਬਰ ‘ਚ ਬਾਬੇ ਦੇ ਢਾਬੇ ਦੀ ਇਕ ਵੀਡੀਓ ਸੋਸ਼ਲ ਮੀਡੀਆ‘ ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਬਜ਼ੁਰਗ ਜੋੜਾ ਕੋਰੋਨਾ ਕਾਰਨ ਹੋਏ ਵਿੱਤੀ ਸੰਕਟ ਕਾਰਨ ਬਹੁਤ ਪਰੇਸ਼ਾਨ ਸੀ। ਜਿਸ ਤੋਂ ਬਾਅਦ ਇਕ ਯੂਟਿਊਬਰ ਨੇ ਉਹਨਾਂ ਦਾ ਵੀਡੀਓ ਆਪਣੇ ਪੇਜ਼ 'ਤੇ ਸ਼ੇਅਰ ਕੀਤਾ। ਵੀਡੀਓ ਵਿਚ ਰੋਂਦੇ ਹੋਏ ਉਹ ਕਹਿ ਰਹੇ ਨੇ ਕਿ ਉਹ ਸਵੇਰੇ 4 ਵਜੇ ਉੱਠ ਕੇ ਲੋਕਾਂ ਲਈ ਖਾਣਾ ਬਣਾਉਂਦੇ ਹਨ
ਪਰ ਉਹਨਾਂ ਦਾ ਖਾਣਾ ਦਿਨ ਭਰ ਨਹੀਂ ਵਿਕਦਾ। ਉਹਨਾਂ ਕੋਲ ਇਕ ਵੀ ਗਾਹਕ ਨਹੀਂ ਆਉਂਦਾ ਤੇ ਉਹ ਦਿਨ ਦੇ 100 ਰੁਪਏ ਵੀ ਨਹੀਂ ਕਮਾ ਪਾਉਂਦੇ। ਬਜ਼ੁਰਗ ਜੋੜੇ ਦਾ ਇਹ ਵੀਡੀਓ ਗੌਰਵ ਵਾਸਨ ਨੇ ਆਪਣੇ ਅਕਾਊਂਟ 'ਤੇ ਸ਼ੇਅਰ ਕੀਤਾ ਸੀ ਅਤੇ ਲੋਕਾਂ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਮੰਗ ਕੀਤੀ। ਫਿਰ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਤਾਂ ਹਰ ਕੋਈ ਉਹਨਾਂ ਦੇ ਢਾਬੇ ਤੇ ਪਹੁੰਚ ਗਿਆ ਅਤੇ ਬਜ਼ੁਰਗ ਜੋੜੇ ਦੀ ਮਦਦ ਕਰਨ ਲੱਗਾ। ਜਿਹੜੇ ਪਹੁੰਚ ਨਹੀਂ ਸਕੇ, ਉਹ ਉਨ੍ਹਾਂ ਨੂੰ ਪੈਸੇ ਦਾਨ ਕਰਕੇ ਉਨ੍ਹਾਂ ਦੀ ਮਦਦ ਕਰ ਰਹੇ ਸਨ।
ਬਾਬੇ ਦਾ ਢਾਬਾ ਦੇ ਮਾਲਕ ਕਾਂਤਾ ਪ੍ਰਸਾਦ ਨੇ ਦੱਸਿਆ ਕਿ ਲੋਕਾਂ ਨੇ ਉਸ ਦੀ ਮਦਦ ਲਈ ਗੌਰਵ ਵਾਸਨ ਦੇ ਸਾਂਝੇ ਬੈਂਕ ਖਾਤਿਆਂ ਵਿੱਚ ਪੈਸੇ ਦਾਨ ਕੀਤੇ ਹਨ ਪਰ ਉਹ ਪੈਸਾ ਉਨ੍ਹਾਂ ਤੱਕ ਨਹੀਂ ਪਹੁੰਚਿਆ। ਕਾਂਤਾ ਪ੍ਰਸਾਦ ਨੇ ਦੋਸ਼ ਲਗਾਇਆ ਕਿ ਗੌਰਵ ਨੇ ਦਾਨ ਕੀਤੇ ਗਏ ਸਾਰੇ ਪੈਸੇ ਆਪਣੇ ਕੋਲ ਰੱਖੇ ਹਨ ਅਤੇ ਉਹ ਉਨ੍ਹਾਂ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਜੋ ਉਨ੍ਹਾਂ ਦੀ ਸਹਾਇਤਾ ਕਰਦੇ ਹਨ।