ਭੁੱਖੇ ਨੂੰ ਖਵਾਉਣਾ ਅਤੇ ਖੁਸ਼ੀਆਂ ਵੰਡਣਾ ਹੀ 'ਧਰਮ' ਹੈ  : ਸਿੱਧੂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਦਾਰਨਾਥ ਦੌਰੇ ਦੌਰਾਨ ਕਾਂਗਰਸੀ ਆਗੂਆਂ ਨੇ ਹਰੀਸ਼ ਰਾਵਤ ਨਾਲ ਕੀਤੀ ਮੁਲਾਕਾਤ 

Rana KP Singh, Harish Chaudhary, Charanjit Singh Channi, Navjot Singh Sidhu and others at Kedarnath

ਨਵੀਂ ਦਿੱਲੀ :  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਚੌਧਰੀ ਅੱਜ ਸਵੇਰੇ ਕੇਦਾਰਨਾਥ ਪਹੁੰਚੇ ਅਤੇ  ਹਿਮਾਲਿਆ ਮੰਦਰ ਦਾ ਦੌਰਾ ਕੀਤਾ।

ਇਸ ਮੌਕੇ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੰਮ ਹੀ ਸਭ ਤੋਂ ਵੱਡਾ ਧਰਮ ਹੈ ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੈ ਉਨ੍ਹਾਂ ਕਿਹਾ ਭੁੱਖੇ ਨੂੰ ਖਵਾਉਣਾ ਅਤੇ ਖੁਸ਼ੀਆਂ ਵੰਡਣਾਹੀ 'ਧਰਮ' ਹੈ

ਇਹ ਮਹਾਦੇਵ ਦਾ ਸੰਦੇਸ਼ ਹੈ ਇਸ ਲਈ ਮੈਂ ਇਥੇ ਅਸ਼ੀਰਵਾਦ ਲੈਣ ਲਈ ਆਇਆ ਹਾਂ ਤਾਂ ਕਿ ਮੈਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਕਰ ਸਕਾਂ ਅਤੇ ਪੰਜਾਬ ਅਤੇ ਪੰਜਾਬੀ ਜਿੱਤ ਸਕਣ''।

ਦੇਹਰਾਦੂਨ ਪਹੁੰਚਣ ਤੋਂ ਬਾਅਦ ਪੰਜਾਬ ਦੇ ਆਗੂਆਂ ਨੇ ਪਾਰਟੀ ਆਗੂ ਹਰੀਸ਼ ਰਾਵਤ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਚੰਨੀ ਨਾਲ ਨਵਜੋਤ ਸਿੱਧੂ, ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੀ ਮੌਜੂਦ ਸਨ।

ਹਰੀਸ਼ ਰਾਵਤ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਕਿਹਾ,''ਅੱਜ ਦੇਹਰਾਦੂਨ ਸਥਿਤ ਰਿਹਾਇਸ਼ 'ਤੇ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ। ਦੱਸ ਦਈਏ ਕਿ ਇਸ ਤੋਂ ਬਾਅਦ ਸਾਰੇ ਆਗੂ ਮੰਦਰ ਗਏ ਅਤੇ ਅਸ਼ੀਰਵਾਦ ਵੀ ਲਿਆ।