Fauji Murder in Ludhiana: ਲੁਧਿਆਣਾ 'ਚ ਛੁੱਟੀ 'ਤੇ ਆਏ ਸਾਬਕਾ ਫੌਜੀ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Fauji Murder News : ਜਾਗੋ 'ਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਿਤਾ ਵਾਰਦਾਤ ਨੂੰ ਅੰਜਾਮ

Fauji Murder News

Fauji Murder News: ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਛੁੱਟੀ 'ਤੇ ਆਏ ਫੌਜੀ ਦਾ ਕਤਲ ਕਰ ਦਿਤਾ ਗਿਆ।  ਮ੍ਰਿਤਕ ਦੀ ਪਹਿਚਾਣ ਮਲਕੀਤ ਸਿੰਘ  ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਫੌਜੀ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ 'ਤੇ ਗਿਆ ਸੀ ਜਿਥੇ ਉਸ ਦਾ ਮੋਢਾ ਕਿਸੇ ਹੋਰ ਲੜਕੇ ਨਾਲ ਖਹਿ ਗਿਆ।

ਇਹ ਵੀ ਪੜ੍ਹੋ:  Arvind Kejriwal News: ਆਬਕਾਰੀ ਨੀਤੀ ਮਾਮਲੇ 'ਚ CM ਕੇਜਰੀਵਾਲ ਅੱਜ ਈਡੀ ਸਾਹਮਣੇ ਹੋਣਗੇ ਪੇਸ਼ 

ਇਸੇ ਗੱਲ ਨੂੰ ਲੈ ਕੇ ਲੜਕ ਨੇ ਆਪਣੇ ਦੋਸਤਾਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਫੌਜੀ ਦਾ ਕਤਲ ਕਰ ਦਿਤਾ। ਮ੍ਰਿਤਕ ਦੀ ਨੌ ਮਹੀਨੇ ਦੀ ਧੀ ਹੈ। ਪੀੜਤ ਪ੍ਰਵਾਰ ਵਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਵਾਰਦਾਤ ਵਾਲੀ ਜਗ੍ਹਾ ਉੱਪਰ ਸੀਸੀਟੀਵੀ ਲਈ ਕੈਮਰੇ ਲੱਗੇ ਹੋਏ ਸਨ। ਪੁਲਿਸ ਵੱਲੋਂ ਡੀਵੀਆਰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Vehicle fell into a gorge in Mandi: ਮੰਡੀ 'ਚ 100 ਮੀਟਰ ਡੂੰਘੀ ਖੱਡ 'ਚ ਡਿੱਗੀ ਗੱਡੀ, 4 ਲੋਕਾਂ ਦੀ ਹੋਈ ਮੌਤ

ਮ੍ਰਿਤਕ ਮਲਕੀਤ ਸਿੰਘ ਫੌਜੀ ਪਿੰਡ ਸੁਧਾਰ ਦਾ ਵਸਨੀਕ ਹੈ। 31 ਅਕਤੂਬਰ ਨੂੰ ਹੀ ਫੌਜੀ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਵਿਆਹ ਤੋਂ ਪਹਿਲਾਂ ਘਰ ਵਿੱਚ ਜਾਗੋ ਕੱਢੀ ਜਾ ਰਹੀ ਸੀ।