ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਵਿਚ ਰਾਮ ਮੰਦਿਰ ਦੇ ਨਿਰਮਾਣ ਨੂੰ ਸਾਲਾਂ ਤਕ ਲਟਕਾਏ ਰੱਖਿਆ : ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 9 ਸਾਲਾਂ ਵਿਚ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਕੀਤੀ ਸ਼ਲਾਘਾ
ਚੰਡੀਗੜ੍ਹ - ਹਰਿਆਣਾ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪਿਛਲੇ 9 ਸਾਲਾਂ ਵਿਚ ਅੰਤੋਂਦੇਯ ਦੀ ਭਾਵਨਾ ਨਾਲ ਨਿਸਵਾਰਥ ਭਾਵ ਨਾਲ ਜਨਸੇਵਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਤੋਂ ਭ੍ਰਿਸ਼ਟਾਚਾਰ, ਭਾਈ-ਭਤੀਜਵਾਦ ਤੇ ਖੇਤਰਵਾਦ ਦੀ ਰਾਜਨੀਤੀ ਨੂੰ ਖਤਮ ਕੀਤਾ ਹੈ। ਵਿਕਾਸ ਕੰਮਾਂ ਲਈ ਕੇਂਦਰ ਸਰਕਾਰ ਵੱਲੋਂ ਹਰਿਆਣਾ ਸੂਬੇ ਨੂੰ ਪਿਛਲੇ 9 ਸਾਲਾਂ ਵਿਚ 1 ਲੱਖ 32 ਹਜਾਰ ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ 10 ਸਾਲਾਂ ਦੇ ਕਾਰਜਕਾਲ ਵਿਚ ਸਿਰਫ 40 ਹਜਾਰ ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਗਈ।
ਅਮਿਤ ਸ਼ਾਹ ਅੱਜ ਹਰਿਆਣਾ ਗਠਨ ਦੇ 57 ਸਾਲ ਪੂਰੇ ਹੋਣ 'ਤੇ ਦਾਨਵੀਰ ਕਰਣ ਦੀ ਨਗਰੀ ਕਰਨਾਲ ਵਿਚ ਪ੍ਰਬੰਧਿਤ ਅੰਤੋਂਦੇਯ ਮਹਾਸਮੇਲਨ ਵਿਚ ਮੁੱਖ ਮਹਿਮਾਨ ਵਜੋ ਮੌਜੂਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਹਰਿਆਣਾ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਿਸਾਨਾਂ ਤੇ ਵੀਰਾਂ ਦੀ ਭੂਮੀ ਹੈ। ਇੱਥੇ ਕਿਸਾਨ ਦੇਸ਼ ਦਾ ਅਨਾਜ ਭੰਡਾਰਣ ਭਰਦਾ ਹੈ ਤਾਂ ਉੱਥੇ ਹੀ ਜਵਾਨ ਸੀਮਾਵਾਂ ਦੀ ਰੱਖਿਆ ਕਰਦਾ ਹੈ।
ਕਾਂਗਰਸ 'ਤੇ ਕਟਾਕਸ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਵਿਚ ਰਾਮ ਮੰਦਿਰ ਦੇ ਨਿਰਮਾਣ ਨੂੰ ਸਾਲਾਂ ਤਕ ਲਟਕਾਏ ਰੱਖਿਆ। ਹਰਿਆਣਾ ਦੀ ਜਨਤਾ ਨੇ ਬੀਜੇਪੀ ਦੇ ਪੱਖ ਵਿਚ ਦੂਜੀ ਵਾਰ ਜਨਧਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੱਤਾ ਸੌਂਪੀ ਅਤੇ ਹੁਣ ਉਹ 22 ਜਨਵਰੀ, 2024 ਵਿਚ ਅਯੋਧਿਆ ਵਿਚ ਰਾਮ ਮੰਦਿਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਹਰਿਆਣਾ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਲਾਭ ਚੁੱਕਦੇ ਹੋਏ 22 ਜਨਵਰੀ ਨੁੰ ਇਸ ਸ਼ਾਨਦਾਰ ਪ੍ਰੋਗ੍ਰਾਮ ਦਾ ਗਵਾਹ ਬਨਣ।
ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਦੇਸ਼ ਤੇ ਸੂਬੇ ਦੋਵਾਂ ਨੂੰ ਪਿਛਲੇ 9 ਸਾਲਾਂ ਵਿਚ ਵਿਕਾਸ ਦੇ ਪੱਥ 'ਤੇ ਲਗਾਤਾਰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ 9 ਸਾਲਾਂ ਵਿਚ 7 ਆਈਆਈਟੀ, 7 ਆਈਆਈਏਮ, 15 ਏਮ, 700 ਮੈਡੀਕਲ ਕਾਲਜ ਅਤੇ 54 ਹਜਾਰ ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇ ਵਰਗੇ ਵਿਕਾਸਾਤਮਕ ਪਰਿਯੋਜਨਾਵਾਂ ਦਿੱਤੀਆਂ ਹਨ, ਉਸੀ ਤਰਜ 'ਤੇ ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ 77 ਨਵੇਂ ਕਾਲਜ, 13 ਯੂਨੀਵਰਸਿਟੀ, 8 ਮੈਡੀਕਲ ਕਾਲਜ, 2 ਨਵੇਂ ਏਅਰਪੋਰਟ, 16 ਨਵੇਂ ਹਸਪਤਾਲ ਦੇ ਲਾਲ-ਨਾਲ 28 ਹਜਾਰ ਕਿਲੋਮੀਟਰ ਤੋਂ ਵੱਧ ਨਵੀਂ ਸੜਕਾਂ ਦਾ ਜਾਲ ਵਿਛਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਿਵੇਂ ਹੁੰਦਾ ਹੈ ਕਾਂਗਰਸ ਪਾਰਟੀ ਨਰੇਂਦਰ ਮੋਦੀ ਤੇ ਮਨੋਹਰ ਲਾਲ ਦੀ ਡਬਲ ਇੰਜਨ ਸਰਕਾਰ ਦੇ ਇਕ-ਇਕ ਪੰਨੇ ਨੂੰ ਪਲਟ ਕੇ ਦੇਖ ਲੇਣ।
ਅਮਿਤ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਵਧਾਈਯੋਗ ਹਨ ਕਿ ਚਾਹੇ ਸਰਕਾਰ ਦੀ ਵਰ੍ਹੇਗੰਢ ਹੋਵੇ ਜਾਂ ਹਰਿਆਣਾ ਦਿਵਸ ਦੀ ਸਥਾਪਨਾ ਦਾ ਮੌਕਾ ਹੋਵੇ ਹਰ ਮੌਕੇ ਨੂੰ ਗਰੀਬ ਭਲਾਈ ਦੇ ਉਦੇਸ਼ ਨਾਲ ਮਨਾਉਂਦੇ ਇਸ ਤੋਂ ਵਧੀਆ ਢੰਗ ਕੋਈ ਹੋ ਨਹੀਂ ਸਕਦਾ। ਮਨੋਹਰ ਲਾਲ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਸਿਦਾਂਤ ਨੂੰ ਸਾਕਾਰ ਕਰ ਰਹੇ ਹਨ।
ਮੁੱਖ ਮੰਤਰੀ ਮਨੋਹਰ ਲਾਲ ਦੇ ਕੰਮਾਂ 'ਤੇ ਲਗਾਈ ਮੋਹਰ
ਮੁੱਖ ਮੰਤਰੀ ਮਨੋਹਰ ਲਾਲ ਦੀ ਪਿੱਠ ਥਪਥਪਾਉਂਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਵਿਚ ਬੀਜੇਪੀ ਸਰਕਾਰ ਨੇ ਵੱਡਾ ਬਦਲਾਅ ਲਿਆਉਂਦੇ ਹੋਏ ਹਰਿਆਣਾ ਨੂੰ ਇਕ ਵਿਕਸਿਤ ਸੂਬਾ ਬਨਾਉਣ ਦਾ ਕੰਮ ਕੀਤਾ। ਹਰਿਆਣਾ ਵਰਗੇ ਸੂਬੇ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਏ ਰੱਖਣਾ ਇਕ ਮੁਸ਼ਕਲ ਚਨੌਤੀ ਸੀ ਜਿਨੂੰ ਮਨੋਹਰ ਲਾਲ ਨੇ ਬਖੂਬੀ ਢੰਗ ਨਾਲ ਪੂਰਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਦੀ ਹਰਿਆਣਾ ਤੇ ਦੇਸ਼ ਦਾ ਵਿਕਾਸ ਨਹੀਂ ਕਰ ਸਕਦੀ ਅਤੇ ਕਾਂਗਰਸ ਦੇ ਕਾਰਜਕਾਲ ਵਿਚ ਤਾਂ ਦੇਸ਼ ਸੁਰੱਖਿਅਤ ਵੀ ਨਹੀਂ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਸੇਵਾਵਾਂ ਨੂੰ ਆਧੁਨਿਕ ਬਣਾਇਆ ਅਤੇ ਨਾਲ ਹੀ ਸੀਮਾ 'ਤੇ ਫੌਜੀਆਂ ਨੂੰ ਚੰਗੇ ਅਤੇ ਆਧੁਨਿਕ ਹਥਿਆਰ ਨਾਲ ਲੈਸ ਕਰਵਾਇਆ ਹੈ। ਵਨ ਰੈਂਕ-ਵਨ ਪੈਂਸ਼ਨ ਜਵਾਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਵਾਨਾਂ ਦੀ ਮੰਗ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰਾ ਕੀਤਾ ਹੈ।
ਜੰਮੂ -ਕਸ਼ਮੀਰ ਤੋਂ ਧਾਰਾ 370 ਤੇ 35ਏ ਨੂੰ 5 ਅਗਸਤ , 2019 ਨੂੰ ਹਟਵਾਉਣ ਦਾ ਕੰਮ ਕੀਤਾ। ਨਾਲ ਹੀ ਪੁਲਵਾਮਾ ਹਮਲੇ ਦੇ ਬਾਅਦ 10 ਦਿਨਾਂ ਵਿਚ ਸਰਜੀਕਲ ਸਟਾਇਕ ਰਾਹੀਂ ਪਾਕੀਸਤਾਨ ਨੂੰ ਉਨ੍ਹਾਂ ਦੇ ਘਰ ਵਿਚ ਘੁਸਕੇ ਸਬਕ ਸਿਖਾਇਆ। ਉਨ੍ਹਾਂ ਨੇ ਇਸ ਭਾਰੀ ਜਨਸਮੂਹ ਵਿਚ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੇਂਦਰ ਤੇ ਹਰਿਆਣਾ ਵਿਧਾਨਸਭਾ ਚੋਣਾਂ ਵਿਚ ਫਿਰ ਤੋਂ ਸਾਰੀ ਸੀਟਾਂ 'ਤੇ ਕਮਲ ਖਿਲਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੌਹਰ ਲਾਲ ਦੇ ਹੱਥ ਮਜਬੂਤ ਕਰਨ।