Air India Flight News: ਬੰਬ ਦੀ ਧਮਕੀ ਦੇ ਵਿਚਕਾਰ ਏਅਰ ਇੰਡੀਆ ਦੀ ਫਲਾਈਟ 'ਚੋਂ ਮਿਲਿਆ ਕਾਰਤੂਸ, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Air India Flight News: ਜਾਂਚ 'ਚ ਜੁਟੀ ਹੈ ਪੁਲਿਸ

Cartridge found in Air India flight

Cartridge found in Air India flight: ਪਿਛਲੇ ਕੁਝ ਦਿਨਾਂ ਤੋਂ ਭਾਰਤੀ ਏਅਰਲਾਈਨ ਕੰਪਨੀਆਂ ਨੂੰ ਉਡਾਣਾਂ 'ਚ ਬੰਬ ਲਗਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ ਬੰਬ ਬਾਰੇ ਇਹ ਸਾਰੀਆਂ ਧਮਕੀਆਂ ਫਰਜ਼ੀ ਨਿਕਲੀਆਂ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਬੰਬ ਦੀ ਝੂਠੀ ਧਮਕੀ ਦੇ ਵਿਚਕਾਰ ਹੁਣ ਇੱਕ ਫਲਾਈਟ ਵਿੱਚ ਕਾਰਤੂਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਦੁਬਈ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਕਾਰਤੂਸ ਮਿਲਿਆ ਹੈ। ਜਹਾਜ਼ 'ਚ ਇਕ ਸ਼ੱਕੀ ਪੈਕਟ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸੀ ਅਤੇ ਏਅਰ ਇੰਡੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੀਟ 'ਤੇ ਰੱਖੇ ਪੈਕੇਟ 'ਚੋਂ ਕਾਰਤੂਸ ਮਿਲਿਆ
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 27 ਅਕਤੂਬਰ 2024 ਦੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਮਹੀਨੇ 27 ਤਰੀਕ ਨੂੰ ਦੁਬਈ ਤੋਂ ਦਿੱਲੀ ਆਉਣ ਤੋਂ ਬਾਅਦ ਫਲਾਈਟ ਏਆਈ-916 ਦੀ ਸੀਟ ਦੇ ਪੈਕੇਟ 'ਚ ਕਾਰਤੂਸ ਮਿਲਿਆ ਸੀ। ਹਾਲਾਂਕਿ, ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਾਂਚ ਵਿੱਚ ਜੁਟੀ ਹੋਈ ਏਅਰਪੋਰਟ ਪੁਲਿਸ 
ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਏਅਰ ਇੰਡੀਆ ਨੇ ਤੁਰੰਤ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਲਦੀ ਹੀ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਕਾਰਤੂਲ ਫਲਾਈਟ ਤੱਕ ਕਿਵੇਂ ਪਹੁੰਚਿਆ ਅਤੇ ਇਸ ਦੇ ਪਿੱਛੇ ਕੌਣ ਹੈ?