ਖੁਦ ਨੂੰ ਆਈਪੀਐਸ ਦੱਸ ਔਰਤਾਂ ਨਾਲ ਕਰਦਾ ਸੀ ਦੋਸਤੀ, ਫਿਰ ਕਰਦਾ ਸੀ ਇਹ ਕੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਟੋ ਮੋਬਾਇਲ ਕੰਪਨੀ ਵਿਚ ਗਾਰਡ ਦੀ ਨੌਕਰੀ ਕਰਦਾ ਹੈ ਮੁਲਜ਼ਮ

File Photo

ਨਵੀਂ ਦਿੱਲੀ : ਦਸਵੀਂ ਫੇਲ੍ਹ ਇਕ ਵਿਅਕਤੀ ਖੁਦ ਨੂੰ ਆਈਪੀਐਸ ਦੱਸ ਨੌਕਰੀ ਦਵਾਉਣਾ ਦਾ ਝਾਂਸਾ ਦੇ ਕੇ ਔਰਤਾਂ ਨਾਲ ਦੋਸਤੀ ਕਰਦਾ ਸੀ। ਬਾਅਦ ਵਿਚ ਮੁਲਜ਼ਮ ਮਹਿਲਾਵਾਂ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜਦਾ ਸੀ। ਮੁਬਾਰਕਪੁਰ ਥਾਣਾ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ ‘ਤੇ ਮੁਲਜ਼ਮ ਗੌਰੀ ਸ਼ੰਕਰ ਨੂੰ ਗੁਰੂਗ੍ਰਾਮ ਤੋਂ ਗਿਰਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਆਰੋਪੀ ਦੇ ਕੋਲੋਂ ਦੋ ਮੋਬਾਇਲ. ਚਾਰ ਸਿੱਮ ਕਾਰਡ ਅਤੇ ਫਰਜ਼ੀ ਆਈਡੀ ਵੀ ਬਰਾਮਦ ਕੀਤੀ ਹੈ। ਪੁਲਿਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ 25 ਨਵੰਬਰ ਨੂੰ ਕੋਟਲਾ ਮੁਬਾਰਕਪੁਰਾ ਥਾਣੇ ਵਿਚ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ। ਮਹਿਲਾ ਨੇ ਦੱਸਿਆ ਕਿ ਖੁਦ ਨੂੰ ਆਈਪੀਐਸ ਦੱਸਣ ਵਾਲਾ ਇਕ ਵਿਅਕਤੀ ਇਕ ਮਹੀਨੇ ਤੋਂ ਉਸਦੇ ਮੋਬਾਇਲ ‘ਤੇ ਅਸ਼ਲੀਲ ਮੈਸੀਜ,ਫੋਟੋ ਅਤੇ ਵੀਡੀਉ ਭੇਜ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕੇਸ ਦਰਜ ਕੀਤਾ ਅਤੇ ਐਸਐਚਓ ਅਜੇ ਸਿੰਘ ਨੇਗੀ, ਐਸਆਈ ਸਨੇਹਲਤਾ, ਨੀਤੂ ਬਿਸ਼ਟ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ। ਸਰਵੀਲੈਂਸ ਨਾਲ ਪਤਾ ਚੱਲਿਆ ਕਿ ਮੁਲਜ਼ਮ ਦਾ ਨੰਬਰ ਗੁਜਰਾਤ ਦਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਨਕਲੀ ਪਹਿਚਾਣ ਪੱਤਰ ਨਾਲ ਸਿੱਮ ਲਿਆ ਸੀ।

ਆਰੋਪੀ ਦੀ ਕਾਲ ਡਿਟੇਲ ਤੋਂ ਪਤਾ ਚੱਲਿਆ ਕਿ ਉਹ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀ ਔਰਤਾਂ ਨੂੰ ਪਰੇਸ਼ਾਨ ਕਰਦਾ ਸੀ। ਉਹ ਖੁਦ ਨੂੰ ਯੂਪੀ ਦਾ ਐਸਪੀ ਦੱਸਦਾ ਸੀ ਅਤੇ ਉਨ੍ਹਾਂ ਨਾਲ ਦੋਸਤੀ ਕਰਨ ਦੀ ਕੌਸ਼ਿਸ਼ ਕਰਦਾ। ਫਿਰ ਨੌਕਰੀ ਦਵਾਉਣ ਦੇ ਬਹਾਨੇ ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੌਸ਼ਿਸ਼ ਕਰਦਾ ਸੀ। ਉਸਦੇ ਮੋਬਾਇਲ ਦੀ ਲੋਕੇਸ਼ਨ ਗੁਰੂਗ੍ਰਾਮ ਦੇ ਸੈਕਟਰ 22 ਵਿਚ ਮਿਲੀ ਜਿੱਥੇ ਉਸਨੇ ਮੋਬਾਇਲ ਬੰਦ ਕਰ ਦਿੱਤਾ ਸੀ।

ਆਖਰਕਾਰ ਪੁਲਿਸ ਨੇ ਮੁਲਜ਼ਮ ਨੂੰ ਫੜਨ ਦੇ ਲਈ ਤਕਨੀਕ ਦੇ ਮਾਧਿਅਮ ਦੇ ਨਾਲ-ਨਾਲ ਗੁਰੂਗ੍ਰਾਮ ਵਿਚ ਚਾਰ ਦਿਨਾਂ ਤੱਕ ਲਗਾਤਾਰ ਡੋਰ ਟੂ ਡੋਰ ਆਰੋਪੀ ਦੀ ਤਲਾਸ਼ੀ ਕੀਤੀ ਅਤੇ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਵਿਚ ਪਤਾ ਚੱਲਿਆ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਇਕ ਆਟੋ ਮੋਬਾਇਲ ਕੰਪਨੀ ਵਿਚ ਗਾਰਡ ਦੀ ਨੌਕਰੀ ਕਰ ਰਿਹਾ ਹੈ। ਪਹਿਲਾਂ ਉਸਦੀ ਕੁਸ਼ੀਨਗਰ ਵਿਚ ਮੋਬਾਇਲ ਦੀ ਦੁਕਾਨ ਸੀ ਉੱਥੇ ਹੀ ਉਸਨੇ ਔਰਤਾਂ ਦਾ ਡਾਟਾ ਜਮ੍ਹਾਂ ਕਰਵਾਇਆ ਸੀ।