ਪਾਕਿਸਤਾਨ ਵਲੋਂ ਪੁੰਛ ਦੇ ਪਿੰਡ ਵਿਚ ਤੀਜੇ ਦਿਨ ਵੀ ਗੋਲਾਬਾਰੀ
ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗਲੇ ਦੋ ਸੈਕਟਰਾਂ ਦੀਆਂ ਅਗਲੀਆਂ ਚੌਕੀਆਂ ਅਤੇ ਪਿੰਡਾਂ ਨੂੰ ਐਤਵਾਰ ਨੂੰ ਨਿਸ਼ਾਨਾ ਬਣਾਇਆ।
ਜੰਮੂ : ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗਲੇ ਦੋ ਸੈਕਟਰਾਂ ਦੀਆਂ ਅਗਲੀਆਂ ਚੌਕੀਆਂ ਅਤੇ ਪਿੰਡਾਂ ਨੂੰ ਐਤਵਾਰ ਨੂੰ ਨਿਸ਼ਾਨਾ ਬਣਾਇਆ। ਰਖਿਆ ਬੁਲਾਰੇ ਨੇ ਦਸਿਆ ਕਿ ਪਾਕਿਸਤਾਨ ਦੁਆਰਾ ਤਿੰਨ ਦਿਨਾਂ ਅੰਦਰ ਇਸ ਸਰਹੱਦੀ ਜ਼ਿਲ੍ਹੇ ਵਿਚ ਗੋਲੀਬੰਦੀ ਦੀ ਉਲੰਘਣਾ ਦਾ ਇਹ ਤੀਜਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ।
ਬੁਲਾਰੇ ਨੇ ਕਿਹਾ, 'ਸ਼ਾਮ ਕਰੀਬ ਚਾਰ ਵਜੇ ਪਾਕਿਸਤਾਨ ਨੇ ਬਿਨਾਂ ਕਿਸੇ ਉਕਸਾਵੇ ਸ਼ਾਹਪੁਰ ਅਤੇ ਕਸਬਾ ਸੈਕਟਰਾਂ ਵਿਚ ਛੋਟੇ ਹਥਿਆਰਾਂ ਨਾਲ ਫ਼ਾਇਰਿੰਗ ਨਾਲ ਮੋਰਟਾਰ ਤੋਂ ਗੋਲੇ ਸੁੱਟੇ।' ਭਾਰਤੀ ਫ਼ੌਜ ਨੇ ਵੀ ਅਸਰਦਾਰ ਜਵਾਬ ਦਿਤਾ। ਪਾਕਿਸਤਾਨ ਨੇ ਸਨਿਚਰਵਾਰ ਨੂੰ ਸ਼ਾਹਪੁਰ ਅਤੇ ਕਿਰਨੀ ਸੈਕਟਰਾਂ ਨੂੰ ਨਿਸ਼ਾਨਾ ਬਣਾਇਆ ਸੀ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਉਸ ਨੇ ਲਾਗਲੇ ਬਾਲਾਕੋਟ ਸੈਕਟਰ ਵਿਚ ਇਕ ਘੰਟੇ ਤਕ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਨਾਲ ਮੋਰਟਾਰ ਦੇ ਗੋਲੇ ਵੀ ਸੁੱਟੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।