ਕਿਸਾਨੀ ਸੰਘਰਸ਼ ਦੇ ਚਲਦਿਆਂ ਰੇਲਵੇ ਨੇ ਰੱਦ ਕੀਤੀਆਂ ਕਈ ਟਰੇਨਾਂ, ਯਾਤਰਾ ਤੋਂ ਪਹਿਲਾਂ ਦੇਖੋ ਪੂਰੀ ਸੂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਕਈ ਟਰੇਨਾਂ ਦੇ ਬਦਲੇ ਰੂਟ 

Train

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚਲਦਿਆਂ ਉੱਤਰੀ ਰੇਲਵੇ ਨੇ ਕਈ ਟਰੇਨਾਂ ਦੇ ਸੰਚਾਲਨ ਵਿਚ ਬਦਲਾਅ ਕੀਤਾ ਹੈ। ਰਾਜਧਾਨੀ ਵਿਚ ਕਿਸਾਨਾਂ ਵੱਲੋਂ ਜਾਰੀ ਪ੍ਰਦਰਸ਼ਨ ਦੌਰਾਨ ਰੇਲਵੇ ਨੇ ਕੁਝ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਤੇ ਕੁਝ ਟਰੇਨਾਂ ਦੇ ਰੂਟ ਬਦਲ ਦਿੱਤੇ ਹਨ।

ਉੱਤਰੀ ਰੇਲਵੇ ਨੇ 2 ਦਸੰਬਰ ਨੂੰ ਚੱਲਣ ਵਾਲੀ 09613 ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ ਸਪੇਸ਼ਨ ਟਰੇਨ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ 3 ਦਸੰਬਰ ਨੂੰ 09612 ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਟਰੇਨ ਵੀ ਰੱਦ ਕੀਤੀ ਜਾਵੇਗੀ। ਇਸ ਤੋਂ ਇਲਾਵਾ 3 ਦਸੰਬਰ ਤੋਂ ਸ਼ੁਰੂ ਹੋਣ ਵਾਲੀ 05211 ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ ਵਿਸ਼ੇਸ਼ ਟਰੇਨ ਨੂੰ ਰੱਦ ਕੀਤਾ ਜਾਵੇਗਾ।

ਇਸ ਦੇ ਨਾਲ ਹੀ 3 ਦਸੰਬਰ ਤੋਂ ਸ਼ੁਰੂ ਹੋਣ ਵਾਲੀ 05212 ਅੰਮ੍ਰਿਤਸਰ-ਡਿਬਰੂਗੜ ਸਪੈਸ਼ਲ ਰੇਲਗੱਡੀ ਵੀ ਰੱਦ ਕੀਤੀ ਜਾਵੇਗੀ। ਉੱਥੇ ਹੀ 04998/04997 ਬਠਿੰਡਾ-ਵਾਰਾਣਸੀ-ਬਠਿੰਡਾ ਐਕਸਪ੍ਰੈਸ ਸਪੈਸ਼ਲ ਟਰੇਨ ਅਗਲੇ ਆਦੇਸ਼ ਤੱਕ ਰੱਦ ਰਹੇਗੀ। 2 ਦਸੰਬਰ ਨੂੰ 02715 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈਸ ਟਰੇਨ ਨੂੰ ਨਵੀਂ ਦਿੱਲੀ ਵਿਚ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ। ਅੱਜ ਚੱਲਣ ਵਾਲੀ ਬਾਂਦਰਾ ਟਰਮੀਨਸ-ਅੰਮ੍ਰਿਤਸਰ ਐਕਸਪ੍ਰੈਸ ਟਰੇਨ ਚੰਡੀਗੜ੍ਹ ਵਿਚ ਸ਼ਾਰਟ ਟਰਮੀਨੇਟ ਹੋਵੇਗੀ।

ਅੱਜ ਯਾਨੀ ਦੋ ਦਸੰਬਰ ਨੂੰ ਚੱਲਣ ਵਾਲੀ 04650 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ ਨੂੰ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਾਸਤੇ ਡਾਇਵਰਟ ਕੀਤਾ ਜਾਵੇਗਾ। 08215 ਜੰਮੂ ਤਵੀ ਦੂਰਗ ਐਕਸਪ੍ਰੈਸ ਨੂੰ ਲੁਧਿਆਣਾ ਜਲੰਧਰ ਕੈਂਟ- ਪਠਾਨਕੋਟ ਛਾਉਣੀ ਦੇ ਰਾਸਤੇ ਚਲਾਇਆ ਜਾਵੇਗਾ। ਉੱਥੇ ਹੀ 4 ਦਸੰਬਰ ਨੂੰ ਚੱਲਣ ਵਾਲੀ ਟਰੇਨ 08216 ਜੰਮੂ ਤਵੀ ਦੂਰਗ ਐਕਸਪ੍ਰੈਸ ਨੂੰ ਪਠਾਨਕੋਟ ਕੈਂਟ-ਜਲੰਧਰ ਕੈਂਟ ਲੁਧਿਆਣਾ ਰਾਸਤੇ ਡਾਇਵਰਚ ਕੀਤਾ ਗਿਆ ਹੈ।