ਵਰੁਣ ਗਾਂਧੀ ਨੇ ਫਿਰ ਘੇਰੀ ਆਪਣੀ ਸਰਕਾਰ, 'ਆਖਿਰ ਕਦੋਂ ਤੱਕ ਸਬਰ ਕਰੇ ਭਾਰਤ ਦਾ ਨੌਜਵਾਨ'
ਕਿਸਾਨਾਂ ਦੇ ਮੁੱਦਿਆਂ 'ਤੇ ਵੀ ਸਰਕਾਰ 'ਤੇ ਲਗਾਤਾਰ ਵਿੰਨ੍ਹੇ ਨਿਸ਼ਾਨੇ
ਨਵੀਂ ਦਿੱਲੀ: ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਖਿਲਾਫ ਬਾਗੀ ਸੁਰ ਦਿਖਾਏ ਹਨ। ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਲਗਾਤਾਰ ਘੇਰ ਰਹੇ ਵਰੁਣ ਨੇ ਇਸ ਵਾਰ ਨੌਕਰੀ ਅਤੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਵਰੁਣ ਗਾਂਧੀ ਨੇ ਸਵਾਲ ਕੀਤਾ ਕਿ ਆਖਿਰ ਕਦੋਂ ਤੱਕ ਭਾਰਤ ਦੇ ਨੌਜਵਾਨ ਸਬਰ ਕਰਨ?
ਵਰੁਣ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਕੋਈ ਸਰਕਾਰੀ ਨੌਕਰੀ ਨਹੀਂ ਹੈ, ਫਿਰ ਵੀ ਕੋਈ ਮੌਕਾ ਆ ਜਾਵੇ ਤਾਂ ਪੇਪਰ ਲੀਕ ਹੋ ਜਾਂਦਾ ਹੈ, ਜੇ ਇਮਤਿਹਾਨ ਦਿੰਦੇ ਹਾਂ ਤਾਂ ਸਾਲਾਂ ਬੱਧੀ ਨਤੀਜਾ ਨਹੀਂ ਨਿਕਲਦਾ, ਫਿਰ ਕਿਸੇ ਨਾ ਕਿਸੇ ਘਪਲੇ ਵਿੱਚ ਰੱਦ ਹੋ ਜਾਂਦਾ ਹੈ। ਰੇਲਵੇ ਗਰੁੱਪ ਡੀ ਦੇ 1.25 ਕਰੋੜ ਨੌਜਵਾਨ ਦੋ ਸਾਲਾਂ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਫੌਜ ਵਿੱਚ ਭਰਤੀ ਦਾ ਵੀ ਇਹੀ ਹਾਲ ਹੈ। ਆਖਿਰ ਕਦੋਂ ਤੱਕ ਸਬਰ ਕਰਨ ਭਾਰਤ ਦੇ ਨੌਜਵਾਨ।
ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪ੍ਰੀਖਿਆ ਲੀਕ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਸੀ। ਹਾਲ ਹੀ ਵਿੱਚ ਯੂਪੀ ਵਿੱਚ ਯੂਪੀਟੀਈਟੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਸੀ। ਇਸ ਤੇ ਵਰੁਣ ਗਾਂਧੀ ਨੇ ਟਵੀਟ ਕਰਦਿਆਂ ਕਿਹਾ, ''ਯੂਪੀਟੀਈਟੀ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ।
ਇਸ ਦਲਦਲ ਦੀਆਂ ਛੋਟੀਆਂ ਮੱਛੀਆਂ 'ਤੇ ਕਾਰਵਾਈ ਨਹੀਂ ਚੱਲੇਗੀ, ਸਰਕਾਰ ਨੂੰ ਇਨ੍ਹਾਂ ਦੇ ਸਿਆਸੀ ਸਰਪ੍ਰਸਤ ਸਿੱਖਿਆ ਮਾਫੀਆ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਬਹੁਤੇ ਵਿਦਿਅਕ ਅਦਾਰੇ ਸਿਆਸੀ ਅਸਰ ਰਸੂਖ ਵਾਲੇ ਵਿਅਕਤੀਆਂ ਦੇ ਮਾਲਕ ਹਨ, ਇਸ ਲਈ ਇਨ੍ਹਾਂ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ?