5ਵੀਂ ਵਾਰ ਹਾਦਸੇ ਦਾ ਸ਼ਿਕਾਰ ਹੋਈ ਵੰਦੇ ਭਾਰਤ ਐਕਸਪ੍ਰੈੱਸ, ਗਾਂ ਨਾਲ ਹੋਈ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਮਹੀਨੇ ਪਹਿਲਾਂ ਪੀਐਮ ਮੋਦੀ ਨੇ ਕੀਤਾ ਸੀ ਉਦਘਾਟਨ

photo

 

ਗਾਂਧੀਨਗਰ : ਗੁਜਰਾਤ ਦੇ ਗਾਂਧੀਨਗਰ ਤੋਂ ਮੁੰਬਈ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਇਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਟਰੇਨ ਦਾ ਇਹ ਚੌਥਾ ਅਤੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਪੰਜਵਾਂ ਹਾਦਸਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਗੁਜਰਾਤ ਦੇ ਵਲਸਾਡ ਵਿੱਚ ਗਾਂਧੀਨਗਰ ਤੋਂ ਮੁੰਬਈ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਪਸ਼ੂਆਂ ਨਾਲ ਟਕਰਾ ਗਈ। ਇਸ ਟੱਕਰ ਕਾਰਨ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਇੰਜਣ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਹਾਦਸੇ ਕਾਰਨ ਟਰੇਨ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਹਾਦਸੇ ਦੀ ਪੁਸ਼ਟੀ ਕਰਦੇ ਹੋਏ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ ਨਾਲ ਟਰੇਨ ਦੇ ਅਗਲੇ ਹਿੱਸੇ ਨੂੰ ਮਾਮੂਲੀ ਨੁਕਸਾਨ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਉਦਵਾੜਾ ਅਤੇ ਵਾਪੀ ਸਟੇਸ਼ਨਾਂ ਵਿਚਕਾਰ ਵੀਰਵਾਰ ਦੇਰ ਸ਼ਾਮ ਗਾਂਧੀਨਗਰ-ਮੁੰਬਈ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈਸ ਇੱਕ ਪਸ਼ੂ ਨਾਲ ਟਕਰਾ ਗਈ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6.23 ਵਜੇ ਉਡਵਾੜਾ ਅਤੇ ਵਾਪੀ ਵਿਚਕਾਰ ਲੈਵਲ ਕਰਾਸਿੰਗ ਫਾਟਕ ਨੰਬਰ 87 ਨੇੜੇ ਵਾਪਰੀ। ਹਾਦਸੇ ਕਾਰਨ ਕੁਝ ਦੇਰ ਰੁਕਣ ਤੋਂ ਬਾਅਦ ਸ਼ਾਮ 6.35 ਵਜੇ ਟਰੇਨ ਨੇ ਯਾਤਰਾ ਸ਼ੁਰੂ ਕੀਤੀ। ਹਾਦਸੇ ਕਾਰਨ ਯਾਤਰੀਆਂ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਟਰੇਨ ਦੇ ਅਗਲੇ ਹਿੱਸੇ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਜਿਸ ਨੂੰ ਤੁਰੰਤ ਠੀਕ ਕੀਤਾ ਗਿਆ।

ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6.23 ਵਜੇ ਉਦਵਾੜਾ ਅਤੇ ਵਾਪੀ ਵਿਚਕਾਰ ਲੈਵਲ ਕਰਾਸਿੰਗ ਫਾਟਕ ਨੰਬਰ 87 ਨੇੜੇ ਵਾਪਰੀ। ਹਾਦਸੇ ਕਾਰਨ ਕੁਝ ਦੇਰ ਰੁਕਣ ਤੋਂ ਬਾਅਦ ਸ਼ਾਮ 6.35 ਵਜੇ ਟਰੇਨ ਨੇ ਯਾਤਰਾ ਸ਼ੁਰੂ ਕੀਤੀ। ਹਾਦਸੇ ਕਾਰਨ ਯਾਤਰੀਆਂ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਟਰੇਨ ਦੇ ਅਗਲੇ ਹਿੱਸੇ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਜਿਸ ਨੂੰ ਤੁਰੰਤ ਠੀਕ ਕੀਤਾ ਗਿਆ।