ਵਿਸ਼ੇਸ਼ NIA ਅਦਾਲਤ ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਬੰਬ ਧਮਾਕਾ ਮਾਮਲਾ

Special NIA court extends Aamir Rashid Ali's custody for 7 more days

ਨਵੀਂ ਦਿੱਲੀ: ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ ਵਿਸ਼ੇਸ਼ NIA ਅਦਾਲਤ ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਮਿਰ ਰਾਸ਼ਿਦ ਅਲੀ ਨੂੰ 7 ਦਿਨਾਂ ਦੀ NIA ਹਿਰਾਸਤ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਸ ਨੂੰ ਪਹਿਲਾਂ 10 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ, ਜਦਕਿ 16 ਨਵੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।