4 ਜਨਵਰੀ ਨੂੰ ਨਹੀਂ ਨਿਕਲਿਆ ਹੱਲ ਤੇ ਕਿਸਾਨ ਅੰਦੋਲਨ 'ਚ ਸਖ਼ਤ ਰੁਖ਼ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਸਿੰਘੂ ਬਾਰਡਰ ਤੋਂ ਬਾਅਦ ਹੁਣ ਟਿੱਕਰੀ ਬਾਰਡਰ 'ਤੇ ਵੀ ਆਈਟੀ ਸੇਲ ਸ਼ੁਰੂ ਹੋ ਗਈ ਹੈ।

farmer

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਅੱਜ 39 ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ। ਕੜਾਕੇ ਦੀ ਠੰਡ 'ਚ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸਿੰਘੂ ਤੇ ਟਿੱਕਰੀ ਬਾਰਡਰ ਤੇ ਡਟੇ ਹੋਏ ਹਨ ਪਰ ਹੁਣ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਖਤੀ ਦੇ ਸੰਕੇਤ ਦਿੱਤੇ ਹਨ। ਹੁਣ ਕਿਸਾਨਾਂ ਨੇ ਕਿਹਾ ਕਿ 4 ਜਨਵਰੀ ਦੀ ਬੈਠਕ 'ਚ ਹੱਲ ਨਾ ਕੱਢਿਆ ਤਾਂ ਅੰਦੋਲਨ ਤੇਜ਼ ਕਰਨਗੇ। 

ਕਿਸਾਨਾਂ ਨੇ ਸੰਘਰਸ਼ ਤੇਜ ਕਰਨ ਲਈ ਹਰਿਆਣਾ ਦੇ ਮੌਲ, ਪੈਟਰੋਲ ਪੰਪ ਬੰਦ ਕਰਾਉਣਗੇ ਤੇ 26 ਜਨਵਰੀ ਨੂੰ ਦਿੱਲੀ 'ਚ ਟ੍ਰੈਕਟਰ ਮਾਰਚ ਕੱਢਣਗੇ। 4 ਜਨਵਰੀ ਨੂੰ ਸਰਕਾਰ ਤੇ ਕਿਸਾਨਾਂ ਵਿਚਾਲੇ ਪ੍ਰਸਤਾਵਿਤ ਬੈਠਕ ਹੈ। ਦਿੱਲੀ 'ਚ ਸਿੰਘੂ ਬਾਰਡਰ ਤੋਂ ਬਾਅਦ ਹੁਣ ਟਿੱਕਰੀ ਬਾਰਡਰ 'ਤੇ ਵੀ ਆਈਟੀ ਸੇਲ ਸ਼ੁਰੂ ਹੋ ਗਈ ਹੈ। 

ਜ਼ਮੀਦਾਰਾਂ ਵਿਦਿਆਰਥੀ ਸਭਾ ਨਾਂਅ ਦੇ ਸੰਗਠਨ ਨੇ ਇਸਦਾ ਜ਼ਿੰਮਾ ਸੰਭਾਲਿਆ ਹੈ। ਕਿਸਾਨਾਂ ਦੀ ਆਵਾਜ਼ ਤੇ ਅੰਦੋਲਨ ਦੇ ਰੰਗ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਹੈ। ਜਿਕਰਯੋਗ ਹੈ ਕਿ ਅੱਜ ਦਿੱਲੀ ਸਮੇਤ ਆਸਪਾਸ ਦੇ ਖੇਤਰਾਂ ਵਿਚ ਭਾਰੀ ਮੀਂਹ ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨ ਆਪਣੇ ਮੋਰਚਿਆਂ ’ਤੇ ਡਟੇ ਹੋਏ ਹਨ।