ਮੋਦੀ ਸਰਕਾਰ ਦਾ ਅਫ਼ਗਾਨਿਸਤਾਨ ਨੂੰ ਇਕ ਹੋਰ ਵੱਡਾ ਤੋਹਫ਼ਾ,ਕਾਬੁਲ ਨੂੰ ਸ਼ੱਤੂਤ ਡੈਮ ਤੋਂ ਮਿਲੇਗਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਤੂਤ ਬੰਨ੍ਹ ਦੇ ਇਸ ਪ੍ਰੋਜੈਕਟ ਤੇ ਕਰੀਬ 286 ਮਿਲਿਅਨ ਯੂਐਸ ਡਾਲਰਸ ਦਾ ਖਰਚ ਆਵੇਗਾ।

modi

ਨਵੀਂ ਦਿੱਲੀ: ਭਾਰਤ-ਅਫਗਾਨਿਸਤਾਨ ਦੇ ਰਿਸ਼ਤੇ 'ਚ ਮੁੜ ਤੋਂ ਨਵਾਂ ਮੋੜ ਆ ਗਿਆ ਹੈ। ਭਾਰਤ ਇਸ ਵਾਰ ਕਾਬੁਲ 'ਚ ਰਹਿ ਰਹੇ ਲੋਕਾਂ ਨੂੰ ਪੀਣ ਤੇ ਸਿੰਜਾਈ ਦਾ ਪਾਣੀ ਮੁਹੱਈਆ ਕਰਾਉਣ ਲਈ ਕਾਬੁਲ ਨਦੀ ਦੀ ਟ੍ਰਿਬਊਟਰੀ ਯਾਨੀ ਉਪ ਨਦੀ, ਮੈਦਾਨ ਨਦੀ 'ਤੇ ਬੰਨ੍ਹ ਦਾ ਨਿਰਮਾਣ ਕਰਨ ਵਾਲਾ ਹੈ। ਨਿਊ ਡਵੈਲਪਮੈਂਟ ਪਾਟਨਰਸ਼ਿਪ ਦੇ ਤਹਿਤ ਭਾਰਤ ਇਸ ਸ਼ਤੂਤ ਬੰਨ੍ਹ ਦਾ ਨਿਰਮਾਣ ਕਰੇਗਾ। 

ਭਾਰਤ ਸਰਕਾਰ ਨੇ ਐਲਾਨ ਕੀਤਾ ਕਿ ਜਲਦ ਹੀ ਇਸ ਸਬੰਧੀ ਅਫਗਾਨਿਸਤਾਨ ਸਰਕਾਰ ਦੇ ਨਾਲ ਐਮਓਯੂ ਵੀ ਕਰ ਲਿਆ ਜਾਵੇਗਾ। ਪ੍ਰਸਤਾਵ ਦੇ ਮੁਤਾਬਕ, ਭਾਰਤ ਸ਼ਤੂਤ ਬੰਨ੍ਹ ਦੇ ਨਾਲ ਹੀ ਵਾਟਰ ਟ੍ਰੀਟਮੈਂਟ ਪਲਾਂਟ, ਬੰਨ੍ਹ ਨਾਲ ਟ੍ਰੀਟਮੈਂਟ ਪਲਾਂਟ ਤਕ ਪਾਣੀ ਲਿਜਾਣ ਲਈ ਪਾਈਪਲਾਈਨ, ਸੜਕ ਤੇ ਦਫ਼ਤਰ ਲਈ ਬਿਲਡਿੰਗਸ ਵੀ ਬਣਾਏਗਾ। 

286 ਮਿਲਿਅਨ ਯੂਐਸ ਡਾਲਰਸ ਦਾ ਖਰਚ 
ਬੰਨ੍ਹ ਜ਼ਰੀਏ 57MCM ਹਰ ਸਾਲ ਪੀਣ ਦੇ ਪਾਣੀ ਤੇ 22.5 MCM ਸਿੰਜਾਈ ਦਾ ਪਾਣੀ ਕਾਬੁਲ ਸ਼ਹਿਰ ਨੂੰ ਮਿਲ ਸਕੇਗਾ। ਸ਼ਤੂਤ ਬੰਨ੍ਹ ਦੇ ਇਸ ਪ੍ਰੋਜੈਕਟ ਤੇ ਕਰੀਬ 286 ਮਿਲਿਅਨ ਯੂਐਸ ਡਾਲਰਸ ਦਾ ਖਰਚ ਆਵੇਗਾ।