ਜਦੋਂ ਮੈਂ ਖੇਤੀਬਾੜੀ ਕਾਨੂੰਨਾਂ ਬਾਰੇ PM ਮੋਦੀ ਨੂੰ ਮਿਲਿਆ ਤਾਂ ਉਹ ਘਮੰਡ 'ਚ ਸਨ- ਸਤਿਆਪਾਲ ਮਲਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੀਆਂ ਮੌਤਾਂ ਨਾਲ PM ਮੋਦੀ ਨੂੰ ਨਹੀਂ ਪਿਆ ਕੋਈ ਫ਼ਰਕ

Satyapal Malik and PM modi

 

 ਨਵੀਂ ਦਿੱਲੀ: ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੀ ਲਗਾਤਾਰ ਆਲੋਚਨਾ ਕਰਨ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਹੈ ਕਿ ਜਦੋਂ ਉਹ ਖੇਤੀ ਕਾਨੂੰਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਏ ਸਨ ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਗਰਮਾ-ਗਰਮੀ ਬਹਿਸ ਹੋ ਗਈ ਅਤੇ ਪੰਜ ਮਿੰਟਾਂ 'ਚ ਹੀ ਉਨ੍ਹਾਂ ਦੀ  ਲੜਾਈ ਹੋ ਗਈ। 

 

 

ਐਤਵਾਰ ਨੂੰ ਹਰਿਆਣਾ ਦੇ ਦਾਦਰੀ 'ਚ ਇਕ ਸਮਾਜਿਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਲਿਕ ਨੇ ਕਿਹਾ, ''ਜਦੋਂ ਮੈਂ ਕਿਸਾਨਾਂ ਦੇ ਮੁੱਦਿਆਂ ਬਾਰੇ ਗੱਲ ਕਰਨ ਲਈ ਪੀਐਮ ਮੋਦੀ ਨੂੰ ਮਿਲਣ ਗਿਆ ਤਾਂ ਉਹ ਘਮੰਡ ਵਿੱਚ ਸਨ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ 500 ਕਿਸਾਨ ਮਰ ਗਏ ਹਨ ਤਾਂ ਉਹਨਾਂ ਨੇ ਕਿਹਾ ਮੇਰੇ ਲਈ ਮਰੇ ਹਨ? ਮੈਂ ਕਿਹਾ ਕਿ ਮੈਂ ਤੁਹਾਡੇ ਲਈ ਹੀ ਮਰੇ ਹਨ, ਕਿਉਂਕਿ ਤੁਸੀਂ ਰਾਜਾ ਜੋ  ਬਣੇ ਬੈਠੇ ਹੋ, ਜਿਸ ਤੋਂ ਬਾਅਦ ਮੇਰੀ ਲੜਾਈ ਹੋ ਗਈ ਪਰ ਅੰਤ ਵਿੱਚ ਕਿਸਾਨਾਂ ਦੀ ਇਕਜੁਟਤਾ ਅਤੇ ਜ਼ਿੱਦ ਅੱਗੇ ਸਰਕਾਰ ਨੂੰ ਝੁਕਣਾ ਪਿਆ''

ਮਲਿਕ ਨੇ ਅੱਗੇ ਕਿਹਾ, "ਪੀਐਮ ਨੇ ਕਿਹਾ ਹੁਣ ਤੁਸੀਂ ਅਮਿਤ ਸ਼ਾਹ ਨੂੰ ਮਿਲੋ, ਜਿਸ ਤੋਂ ਬਾਅਦ ਮੈਂ ਅਮਿਤ ਸ਼ਾਹ ਨੂੰ ਮਿਲਿਆ।" ਉਨ੍ਹਾਂ ਕਿਹਾ ਕਿ ਜਦੋਂ ਕੁੱਤਾ ਵੀ ਮਰ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਸ਼ੋਕ ਸੰਦੇਸ਼ ਭੇਜਦੇ ਹਨ ਪਰ ਕਿਸਾਨਾਂ ਦੀ ਮੌਤ 'ਤੇ ਉਹ ਚੁੱਪ ਰਹੇ।