ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਨਹੀਂ ਮਿਲੇਗੀ ਠੰਢ ਤੋਂ ਨਿਜਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਲੇ 5 ਦਿਨ ਤੱਕ ਸੰਘਣੀ ਧੁੰਦ ਨਾਲ ਚੱਲੇਗੀ ਸੀਤ ਲਹਿਰ 

Representational Image

ਨਵੀਂ ਦਿੱਲੀ : ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਪੂਰੇ ਭਾਰਤ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਵੱਡੀ ਗੱਲ ਇਹ ਹੈ ਕਿ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਅਜੇ ਠੰਢ ਤੋਂ ਨਿਜਾਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। 

ਭਾਰਤੀ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪਵੇਗੀ ਅਤੇ ਸੀਤ ਲਹਿਰ ਚੱਲੇਗੀ ਜਿਸ ਨਾਲ ਹਾਲਾਤ ਹੋਰ ਨਾਜ਼ੁਕ ਬਣਨ ਦੀ ਬਹੁਤ ਸੰਭਾਵਨਾ ਹੈ।