Chandan Gupta murder case: ਚੰਦਨ ਗੁਪਤਾ ਕਤਲ ਕਾਂਡ 'ਚ 28 ਦੋਸ਼ੀਆਂ ਨੂੰ ਉਮਰ ਕੈਦ, ਕਾਸਗੰਜ ਦੰਗਿਆਂ 'ਚ ਕੀਤਾ ਗਿਆ ਸੀ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖਨਊ NIA ਕੋਰਟ ਨੇ 6 ਸਾਲ ਬਾਅਦ ਸੁਣਾਈ ਸਜ਼ਾ

Kasganj riots Life imprisonment to 28 accused in Chandan Gupta murder case latest news in punjabi

 

Chandan Gupta murder case: ਕਾਸਗੰਜ ਦੰਗਿਆਂ ਵਿਚ ਮਾਰੇ ਗਏ ਏਬੀਵੀਪੀ ਵਰਕਰ ਚੰਦਨ ਗੁਪਤਾ ਦੇ ਕਤਲ ਕੇਸ ਵਿਚ 28 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਖਨਊ NIA ਕੋਰਟ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ ਹੈ। ਅਦਾਲਤ ਨੇ ਵੀਰਵਾਰ ਨੂੰ 28 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿਤਾ ਸੀ। ਜਸਟਿਸ ਵਿਵੇਕਾਨੰਦ ਸ਼ਰਨ ਤ੍ਰਿਪਾਠੀ ਨੇ ਦੇ ਸਿੰਗਲ ਬੈਂਚ ਨੇ ਅੱਜ ਇਹ ਫ਼ੈਸਲਾ ਸੁਣਾਉਂਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਮਾਮਲੇ ਦਾ ਦੋਸ਼ੀ ਸਲੀਮ ਵੀਰਵਾਰ ਨੂੰ ਐਨਆਈਏ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ। ਉਸ ਨੇ ਸ਼ੁੱਕਰਵਾਰ ਅਦਾਲਤ ਪਹੁੰਚ ਕੇ ਆਤਮ ਸਮਰਪਣ ਕਰ ਦਿਤਾ। ਐਨਆਈਏ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਮੁਲਜ਼ਮਾਂ ਵਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿਤਾ ਸੀ।

ਚੰਦਨ ਗੁਪਤਾ ਦੀ 26 ਜਨਵਰੀ 2018 ਨੂੰ ਕਾਸਗੰਜ ਵਿਚ ਹੱਤਿਆ ਕਰ ਦਿਤੀ ਗਈ ਸੀ। ਚੰਦਨ ਮੋਦੀ-ਯੋਗੀ ਦਾ ਕੱਟੜ ਸਮਰਥਕ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਕਾਸਗੰਜ 'ਚ ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਪ੍ਰਸ਼ਾਸਨ ਨੂੰ ਇੰਟਰਨੈੱਟ ਬੰਦ ਕਰਨਾ ਪਿਆ। ਕਰੀਬ ਇੱਕ ਹਫ਼ਤੇ ਤਕ ਹੰਗਾਮਾ ਹੁੰਦਾ ਰਿਹਾ।