ਤਾਮਿਲਨਾਡੂ 'ਚ LPG ਟੈਂਕਰ ਹਾਦਸੇ ਦਾ ਸ਼ਿਕਾਰ, ਗੈਸ ਲੀਕ ਹੋਣ ਕਰ ਕੇ ਮਚਿਆ ਹੜਕੰਪ, ਸਕੂਲਾਂ ਨੂੰ ਕਰਵਾਇਆ ਗਿਆ ਬੰਦ
34 ਵਾਹਨ ਧਮਾਕੇ ਦੀ ਲਪੇਟ ਵਿੱਚ ਆ ਗਏ।
LPG tanker accident in Tamil Nadu, gas leak causes chaos, schools closed
LPG tanker accident: ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਐਲਪੀਜੀ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਟੈਂਕਰ 'ਚੋਂ ਗੈਸ ਲੀਕ ਹੋਣ ਲੱਗੀ। ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਇਹ ਘਟਨਾ ਕੋਇੰਬਟੂਰ ਦੇ ਉਪਲੀਪਲਯਾਮ ਫਲਾਈਓਵਰ 'ਤੇ ਵਾਪਰੀ।
ਟੈਂਕਰ ਕੋਚੀ ਤੋਂ ਕੋਇੰਬਟੂਰ ਆ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।ਦੱਸ ਦੇਈਏ ਕਿ ਪਿਛਲੇ ਮਹੀਨੇ ਜੈਪੁਰ-ਅਜਮੇਰ ਹਾਈਵੇਅ 'ਤੇ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਟਰੱਕ ਐਲਪੀਜੀ ਟੈਂਕਰ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਧਮਾਕੇ ਵਿੱਚ 34 ਵਾਹਨ ਵੀ ਲਪੇਟ ਵਿੱਚ ਆ ਗਏ।