ਰਾਜਸਥਾਨ ਦੇ ਬਾੜਮੇਰ ਅਤੇ ਬੀਕਾਨੇਰ ’ਚ ਕੜਾਕ ਦੀ ਠੰਢ ਜਾਰੀ
ਸੀਕਰ, ਹਨੂਮਾਨਗੜ੍ਹ ਸਮੇਤ 10 ਜ਼ਿਲ੍ਹਿਆਂ ’ਚ ਕੋਹਰੇ ਦਾ ਅਲਰਟ ਜਾਰੀ
ਨਵੀਂ ਦਿੱਲੀ : ਰਾਜਸਥਾਨ ਵਿੱਚ ਨਵੇਂ ਸਾਲ ਵਿੱਚ ਪਹਿਲੀ ਵਾਰ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਿੱਲ ਸਟੇਸ਼ਨ ਮਾਊਂਟ ਆਬੂ ਵਿੱਚ ਪਾਰਾ ਜਮਣ ਵਾਲੇ ਬਿੰਦੂ 'ਤੇ ਪਹੁੰਚ ਗਿਆ। ਰੇਗਿਸਤਾਨੀ ਜ਼ਿਲ੍ਹਿਆਂ ਬਾੜਮੇਰ, ਬੀਕਾਨੇਰ ਵਿੱਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ । ਸੀਕਰ, ਹਨੂੰਮਾਨਗੜ੍ਹ ਸਮੇਤ 10 ਜ਼ਿਲ੍ਹਿਆਂ ਵਿੱਚ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਧਰ ਮੱਧ ਪ੍ਰਦੇਸ਼ ਵਿੱਚ ਅਗਲੇ 3 ਦਿਨ ਘਣਾ ਕੋਹਰਾ ਛਾਇਆ ਰਹੇਗਾ ਤੇ ਫਿਰ ਤੇਜ਼ ਸਰਦੀ ਦਾ ਦੌਰ ਸ਼ੁਰੂ ਹੋਵੇਗਾ। ਭੋਪਾਲ ਅਤੇ ਇੰਦੌਰ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਜਨਵਰੀ ਵਿੱਚ 15 ਤੋਂ 20 ਦਿਨ ਤੱਕ ਸ਼ੀਤ ਲਹਿਰ ਚੱਲ ਸਕਦੀ ਹੈ। ਕੜਾਕੇ ਦੀ ਠੰਡ ਦਾ ਦੌਰ ਦੂਜੇ ਹਫ਼ਤੇ ਵਿੱਚ ਸ਼ੁਰੂ ਹੋਵੇਗਾ ਅਤੇ ਮਹੀਨੇ ਦੇ ਅੰਤ ਤੱਕ ਜਾਰੀ ਰਹੇਗਾ।
ਉੱਤਰਾਖੰਡ ਵਿੱਚ ਕੇਦਾਰਨਾਥ, ਬਦਰੀਨਾਥ ਅਤੇ ਹੇਮਕੁੰਡ ਸਾਹਿਬ ਸਮੇਤ ਪਿਥੌਰਾਗੜ੍ਹ ਵਿੱਚ ਬਰਫ਼ਬਾਰੀ ਹੋਈ ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਠੰਡ ਵਧ ਗਈ ਹੈ। 7 ਸ਼ਹਿਰਾਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ। ਬਦਰੀਨਾਥ ਵਿੱਚ ਤਾਪਮਾਨ ਮਾਈਨਸ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਦਾ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ। ਇਸ ਨਾਲ ਹੀ AQI 222 ਰਿਕਾਰਡ ਕੀਤਾ ਗਿਆ।