2025 ਦੌਰਾਨ ਅੰਗ ਦਾਨ ਦੇ ਮਾਮਲੇ ’ਚ ਤਾਮਿਲਨਾਡੂ ਸਭ ਤੋਂ ਉੱਪਰ ਰਿਹਾ, 267 ਲੋਕਾਂ ਨੇ ਕੀਤੇ ਅੰਗ ਦਾਨ
ਤੇਲੰਗਾਨਾ ਦੂਜੇ ਅਤੇ ਕਰਨਾਟਕ ਤੀਜੇ ਨੰਬਰ ’ਤੇ
Tamil Nadu tops in organ donation in 2025
ਬੇਂਗਲੁਰੂ: ਬੀਤੇ ਸਾਲ 2025 ਦੌਰਾਨ ਅੰਗ ਦਾਨ ਦੇ ਮਾਮਲੇ ’ਚ ਤਾਮਿਲਨਾਡੂ ਦੇਸ਼ ਭਰ ਵਿਚ ਸਭ ਤੋਂ ਅੱਗੇ ਰਿਹਾ। ਇਥੇ 267 ਲੋਕਾਂ ਨੇ ਅੰਗ ਦਾਨ ਕੀਤੇ। ਤੇਲੰਗਾਨਾ ਦੂਜੇ ਸਥਾਨ ਉਤੇ ਰਿਹਾ ਜਿਥੇ 205 ਲੋਕਾਂ ਨੇ ਅੰਗ ਦਾਨ ਕੀਤਾ। ਇਸ ਤੋਂ ਬਾਅਦ ਕਰਨਾਟਕ ’ਚ 198 ਲੋਕਾਂ ਨੇ ਅੰਗਦਾਨ ਕੀਤਾ, ਜੋ ਸੂਬੇ ਦੇ ਅੰਗ ਟਰਾਂਸਪਲਾਂਟ ਇਤਿਹਾਸ ’ਚ ਇਕ ਨਵੀਂ ਪ੍ਰਾਪਤੀ ਹੈ। ਸੂਚੀ ਵਿਚ ਚੌਥੇ ਅਤੇ ਪੰਜਵੇਂ ਸਥਾਨ ਉਤੇ ਮਹਾਰਾਸ਼ਟਰ ਅਤੇ ਗੁਜਰਾਤ ਹਨ ਜਿਨ੍ਹਾਂ ਵਿਚ ਲੜੀਵਾਰ 153 ਅਤੇ 152 ਲੋਕਾਂ ਨੇ ਅੰਗਦਾਨ ਕੀਤੇ।