ਜੰਮੂ-ਕਸ਼ਮੀਰ 'ਚ ਮਹਾਰੈਲੀ ਦੌਰਾਨ ਪੀਐਮ ਮੋਦੀ ਨੇ ਕਾਂਗਰਸ ਪਾਰਟੀ 'ਤੇ ਸਾਦਿਆ ਨਿਸ਼ਾਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣਾਂ ਨੇੜੇ ਆਉਦਿਆ ਹੀ ਰਾਜਨੀਤੀ ਪਾਰਟੀ 'ਚ ਭਾਜੜਾ ਮਚੀਆ ਹੋਈਆਂ ਹਨ ਅਤੇ ਵਿਰੋਧੀ ਪਾਰਟੀਆਂ ਦੇ ਇਕ ਦੂਜੇ ਤੋਂ ਅੱਗ ਵਧਣ ਦੀ ਹੋੜ 'ਚ ਸਾਰੀ ਪਾਰਟੀਆਂ ਰੈਲੀਆਂ.....

PM Modi

ਨਵੀਂ ਦਿੱਲੀ: ਚੋਣਾਂ ਨੇੜੇ ਆਉਦਿਆ ਹੀ ਰਾਜਨੀਤੀ ਪਾਰਟੀ 'ਚ ਭਾਜੜਾ ਮਚੀਆ ਹੋਈਆਂ ਹਨ ਅਤੇ ਵਿਰੋਧੀ ਪਾਰਟੀਆਂ ਦੇ ਇਕ ਦੂਜੇ ਤੋਂ ਅੱਗ ਵਧਣ ਦੀ ਹੋੜ 'ਚ ਸਾਰੀ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ ਤਾ ਜੋ ਜਨਤਾ ਵਲੋਂ ਉਨ੍ਹਾਂ ਨੂੰ ਸਮਰਤਨ ਮਿਲ ਸੱਕੇ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਵਿਚ ਮਹਾਂਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਂ ਵੈਸਨੋ ਦੀ ਛੱਤਰ ਛਾਇਆ 'ਚ ਜੰਮੂ 'ਚ ਇਕ ਵਾਰ ਫਿਰ ਆਉਣਾ, ਮੇਰੇ ਲਈ ਖੁਸ਼ੀ ਦੀ ਗੱਲ ਹੈ।

ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿਚ ਪਿਛਲੇ 70 ਸਾਲ ਵਿਚ 500 ਐਮਬੀਬੀਐਸ ਸੀਟਾਂ ਸਨ, ਜੋ ਭਾਜਪਾ ਸਰਕਾਰ ਦੇ ਯਤਨ ਨਾਲ ਹੁਣ ਦੁਗਣੀਆਂ ਹੋਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਇਲਾਕਿਆਂ ਨੂੰ ਜੋੜਨ, ਜਿੱਥੋਂ ਦੀ ਸੜਕ ਨੈਟਵਰਕ ਨੂੰ ਸੁਧਾਰਨ ਲਈ ਭਾਜਪਾ ਸਰਕਾਰ ਨੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਵਿਚ 40 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰੀ ਪੰਡਿਤਾਂ, ਕਸ਼ਮੀਰੀ ਬੇਘਰਾਂ ਭਾਈਆਂ ਅਤੇ ਭੈਣਾਂ ਦੇ ਅਧਿਕਾਰਾਂ, ਉਨ੍ਹਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਗੌਰਵ ਨੂੰ ਸਮਰਪਿਤ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ ਬਰਾਬਰ ਮੌਕੇ ਦੇਣ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾਵਾਂ ਅਤੇ ਵਿਦਿਅਕ ਸੰਸਥਾਵਾਂ ਵਿਚ ਗਰੀਬ ਜਨਰਲ ਵਰਗ ਦੇ ਨੌਜਵਾਨਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਬੋਲਦਿਆਂ ਹਰ ਸ਼ਹੀਦ ਦੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਹਾਂ ਕਿ ਦੇਸ਼ ਦੀ ਸਰਕਾਰ ਤੁਹਾਡੇ ਨਾਲ, ਹਰ ਕਦਮ ਉਤੇ ਖੜ੍ਹੀ ਰਹੇਗੀ। ਮੈਂ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਸੀਮਾ ’ਤੇ 14 ਹਜ਼ਾਰ ਬੰਕਰ ਬਣਾਏ ਜਾ ਰਹੇ ਹਨ ਤਾਂ ਕਿ ਤੁਸੀਂ ਸੁਰੱਖਿਅਤ ਰਹਿ ਸਕੋ।

ਉਨ੍ਹਾਂ ਮੋਦੀ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸ ਪਾਰਟੀ ਨੂੰ ਕਰਜ਼ਾ ਮੁਆਫੀ ਦਾ ਬੁਖਾਰ ਚੜ੍ਹ ਜਾਂਦਾ ਹੈ। ਕਾਂਗਰਸ ਪਾਰਟੀ ਦੀ ਨੀਅਤ ਕਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਦੀ ਰਹੀ ਹੀ ਨਹੀਂ, ਕਿਸਾਨਾਂ ਦੇ ਨਾਮ 'ਤੇ ਕਾਂਗਰਸ ਹਮੇਸ਼ਾ ਆਪਣਾ ਹੀ ਫਾਇਦਾ ਕਰਦੀ ਰਹੀ ਹੈ।