ਰਾਮ ਮੰਦਰ ਬਾਰੇ ਅਪਣਾ ਨਜ਼ਰੀਆ ਸਪੱਸ਼ਟ ਕਰਨ ਰਾਹੁਲ : ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਦੇ ਅਯੋਧਿਆ ਵਿਚ ਤੈਅ ਸਥਾਨ 'ਤੇ ਛੇਤੀ ਹੀ ਬਣਨ ਦੀ ਗੱਲ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਸ ਮਾਮਲੇ........

Amit Shah

ਦੇਹਰਾਦੂਨ  : ਰਾਮ ਮੰਦਰ ਦੇ ਅਯੋਧਿਆ ਵਿਚ ਤੈਅ ਸਥਾਨ 'ਤੇ ਛੇਤੀ ਹੀ ਬਣਨ ਦੀ ਗੱਲ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣਾ ਨਜ਼ਰੀਆ ਸਪੱਸ਼ਟ ਕਰਨ। ਲੋਕ ਸਭਾ ਚੋਣਾਂ ਦੇ ਸਨਮੁਖ ਚੋਣ ਪ੍ਰਚਾਰ ਮੁਹਿੰਮ ਦਾ ਆਗ਼ਾਜ਼ ਕਰਦਿਆਂ ਸ਼ਾਹ ਨੇ ਕਿਹਾ ਕਿ ਕੁੰਭ ਮੇਲਾ ਚੱਲ ਰਿਹਾ ਹੈ ਅਤੇ ਇਹ ਬਹੁਤ ਸੁਭਾਵਕ ਹੈ ਕਿ ਰਾਮ ਮੰਦਰ ਦੀ ਮੰਗ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਇਸ ਮਾਮਲੇ ਬਾਰੇ ਭਾਜਪਾ ਦੀ ਨੀਤੀ ਹਮੇਸ਼ਾ ਹੀ ਸਪੱਸ਼ਟ ਰਹੀ ਹੈ ਅਤੇ ਮੈਂ ਇਥੇ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਅਯੋਧਿਆ ਵਿਚ ਸ਼ਾਨਦਾਰ ਰਾਮ ਮੰਦਰ ਛੇਤੀ ਉਸੇ ਥਾਂ ਬਣਨਾ ਚਾਹੀਦਾ ਹੈ।'

ਉਨ੍ਹਾਂ ਇਸ ਸਬੰਧ ਵਿਚ ਰਾਹੁਲ ਨੂੰ ਵੀ ਅਪਣਾ ਨਜ਼ਰੀਆ ਸਪੱਸ਼ਟ ਕਰਨ ਦੀ ਚੁਨੌਤੀ ਦਿਤੀ ਅਤੇ ਕਿਹਾ ਕਿ ਤੁਸੀਂ ਅਪਣਾ ਨਜ਼ਰੀਆ ਸਪੱਸ਼ਟ ਕਰੋ ਕਿ ਤੁਸੀਂ ਮੰਦਰ ਬਣਾਉਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ।' ਸ਼ਾਹ ਨੇ ਕਿਹਾ ਕਿ ਕਾਂਗਰਸ ਆਗੂ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਨੂੰ 2019 ਦੀਆਂ ਚੋਣਾਂ ਤਕ ਮਾਮਲੇ ਦੀ ਸੁਣਵਾਈ ਟਾਲਣ ਦੀ ਬੇਨਤੀ ਕੀਤੀ ਸੀ। ਸ਼ਾਹ ਨੇ ਕਿਹਾ ਕਿ ਕਾਂਗਰਸ ਸਪੱਸ਼ਟ ਕਰੇ ਕਿ ਉਸ ਨੇ ਦੇਸ਼ ਦੇ ਸੱਭ ਤੋਂ ਪੁਰਾਣੇ ਮੁਕੱਦਮੇ ਦੀ ਸੁਣਵਾਈ ਨੂੰ ਟਾਲਣ ਦੀ ਮੰਗ ਕਿਉਂ ਕੀਤੀ? ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਹੀ 42 ਏਕੜ ਜ਼ਮੀਨ ਰਾਮਜਨਮ ਭੂਮੀ ਬੋਰਡ ਨੂ ੰਮੋੜਨ ਦਾ ਫ਼ੈਸਲਾ ਕੀਤਾ ਹੈ। (ਏਜੰਸੀ)