ਪਾਕਿਸਤਾਨ ਦੇ ਹਿੰਦੂ ਭਾਈਚਾਰੇ ਦਾ ਵੱਡਾ ਦਿਲ, ਮੰਦਿਰ ਵਿਚ ਭੰਨ-ਤੋੜ ਕਰਨ ਵਾਲਿਆਂ ਨੂੰ ਕੀਤਾ ਮੁਆਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

26 ਜਨਵਰੀ ਨੂੰ ਪਕਿਸਤਾਨ ਦੇ ਸਿੰਧ ਸੂਬੇ ਵਿਚ ਪੈਂਦੇ ਛਛਰੋ ਕਸਬੇ ਦੇ ਪ੍ਰੇਮੋ-ਜੀ-ਵੇਰੀ ਪਿੰਡ ਵਿਚ ਸਥਿਤ ...........

photo

ਨਵੀਂ ਦਿੱਲੀ- 26 ਜਨਵਰੀ ਨੂੰ ਪਕਿਸਤਾਨ ਦੇ ਸਿੰਧ ਸੂਬੇ ਵਿਚ ਪੈਂਦੇ ਛਛਰੋ ਕਸਬੇ ਦੇ ਪ੍ਰੇਮੋ-ਜੀ-ਵੇਰੀ ਪਿੰਡ ਵਿਚ ਸਥਿਤ ਮੰਦਰ ਨੂੰ ਭੰਨ-ਤੋੜ ਦਾ ਨਿਸ਼ਾਨਾ ਬਣਾਈਆ ਗਈਆ ਤੇ ਚੋਰੀ ਕਰ ਕੇ ਬੇਅਦਬੀ ਕੀਤੀ ਗਈ।

ਜਾਣਕਾਰੀ ਅਨੁਸਾਰ ਚਾਰ ਲੜਕੇ ਮੰਦਿਰ ਵਿਚ ਦਾਖਲ ਹੋਏ ਤੇ ਉਨ੍ਹਾਂ ਨੇ ਆਉਂਦੇ ਹੀ ਮੰਦਿਰ ਵਿਚ ਭੰਨ ਤੋੜ ਸ਼ੁਰੂ ਕਰ ਦਿੱਤੀ।ਇਸ ਭੰਨ-ਤੋੜ ਦੇ ਵਿਚ ਉਨ੍ਹਾਂ ਨੇ ਮੂਰਤੀਆਂ ਨੂੰ ਵੀ ਨੁਕਸਾਨ ਪੁਹੰਚਾਇਆ। ਇਸ ਘਟਨਾਂ ਤੋਂ ਕੁੱਝ ਦਿਨਾਂ ਬਾਅਦ ਹੀ ਪੁਲਿਸ ਨੇ ਉਨ੍ਹਾਂ ਚਾਰੇ ਦੋਸ਼ੀਆ ਨੂੰ ਹਿਰਾਸਤ ਵਿਚ ਲੈ ਲਿਆ ਤੇ ਜੇਲ੍ਹ ਵਿਚ ਭੇਜ ਦਿੱਤਾ।

ਉਸ ਸਮੇਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਘਟਨਾਂ ਦਾ ਮਨੋਰਥ ਸਿਰਫ਼ ਲੁੱਟ ਸੀ ਨਾ ਕਿ ਕਿਸੇ ਤਰ੍ਹਾਂ ਦਾ ਫ਼ਸਾਦ ਪੈਦਾ ਕਰਨਾ।ਇਸ ਗੱਲ ਦੀ ਗਿਹਰਾਈ ਵਿਚ ਜਾਣ ਤੋਂ ਬਾਅਦ ਹਿੰਦੂ ਭਾਇਚਾਰੇ ਨੇ ਚਾਰੇ ਮੁਲਜ਼ਮਾ ਨੂੰ ਮੁਆਫ਼ ਕਰ ਦਿੱਤਾ ਹੈ।

ਪਾਕਿਸਤਾਨੀ ਹਿੰਦੂਆਂ ਨੇ ਵੱਡਾ ਦਿਲ ਰੱਖਦੇ ਹੋਏ ਇਨ੍ਹਾਂ ਮੁਲਜ਼ਮਾ ਦੇ ਖ਼ਿਲਾਫ਼ ਦਾਇਰ ਸਾਰੇ ਕੇਸ ਵਾਪਿਸ ਲੈ ਲਏ ਹਨ।ਜਿਸ ਤੋਂ ਬਾਅਦ ਅਦਾਲਤ ਨੇ ਚਾਰਾਂ ਨੂੰ ਰਿਹਾ ਕਰ ਦਿੱਤਾ। ਹਿੰਦੂ ਭਾਇਚਾਰੇ ਨੇ ਵੀ ਅਪੀਲ ਕੀਤੀ ਕਿ ਉਸ ਹਿੰਦੂ ਅਧਿਆਪਕ ਨੂੰ ਵੀ ਮੁਆਫ਼ ਕੀਤਾ ਜਾਵੇ ਜਿਸ ਤੇ ਕੁਫ਼ਰ ਹੋਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਜੇਕਰ ਮੁਸਲਿਮ ਭਾਇਚਾਰਾ ਵੀ ਉਸ ਨੂੰ ਮੁਆਫ਼ ਕਰ ਦੇਵੇ  ਤਾਂ ਆਪਸੀ ਹਿੰਦੂ ਮੁਸਲਿਮ ਭਾਇਚਾਰਕ ਸਾਂਝ ਵਿਚ ਹੋਰ ਪਿਆਰ ਪੈਦਾ ਹੋ ਜਾਵੇਗਾ।