ਨਿਤੀਸ਼ ਸਰਕਾਰ ਦਾ ਆਦੇਸ਼, ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰ ਨੇ ਇਸ ਫੈਸਲੇ ‘ਤੇ ਖੜੇ ਕੀਤੇ ਸਵਾਲ

Nitish Kumar

ਬਿਹਾਰ: ਕੌਮੀ ਰਾਜਧਾਨੀ ਦਿੱਲੀ ਵਿੱਚ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਕੁੱਝ ਲੋਕ ਹਿੰਸਕ ਹੋ ਗਏ ਸਨ। ਇਸ ਦੌਰਾਨ, ਹਿੰਸਕ ਪ੍ਰਦਰਸ਼ਨ ਦੇ ਸੰਬੰਧ ਵਿੱਚ ਬਿਹਾਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਅਤੇ ਪੁਲਿਸ ਨੇ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

ਬਿਹਾਰ ਪੁਲਿਸ ਹੈੱਡਕੁਆਰਟਰ ਨੇ ਆਦੇਸ਼ ਜਾਰੀ ਕੀਤੇ
ਬਿਹਾਰ ਪੁਲਿਸ ਹੈੱਡਕੁਆਰਟਰ ਨੇ ਚਰਿੱਤਰ ਦੀ ਤਸਦੀਕ ਦੇ ਸੰਬੰਧ ਵਿੱਚ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ ਇਸ ਦੇ ਤਹਿਤ, ਜੇਕਰ ਕੋਈ ਵਿਅਕਤੀ ਸੜਕ ਜਾਮ ਅਤੇ ਪ੍ਰਦਰਸ਼ਨਾਂ ਦੌਰਾਨ ਕਿਸੇ ਅਪਰਾਧਿਕ ਕੰਮ ਵਿਚ ਸ਼ਾਮਲ ਹੁੰਦਾ ਹੈ ਅਤੇ ਉਸ ਵਿਰੁੱਧ ਪੁਲਿਸ ਚਾਰਜਸ਼ੀਟ ਦਾਇਰ ਕੀਤੀ ਜਾਂਦੀ ਹੈ।

ਅਜਿਹੇ ਵਿਅਕਤੀ ਨੂੰ ਸਰਕਾਰੀ ਨੌਕਰੀ ਵਿਚ ਯੋਗਦਾਨ ਪਾਉਣ ਦੇ ਯੋਗ ਨਹੀਂ ਮੰਨਿਆ ਜਾਵੇਗਾ। ਇਸਦੇ ਨਾਲ, ਉਹ ਕਿਸੇ ਵੀ ਸਰਕਾਰੀ ਸਮਝੌਤੇ ਵਿੱਚ ਹਿੱਸਾ ਨਹੀਂ ਲੈ ਪਾਵੇਗਾ।

ਵਿਰੋਧੀ ਧਿਰ ਨੇ ਇਸ ਫੈਸਲੇ ‘ਤੇ ਸਵਾਲ ਖੜੇ ਕੀਤੇ
ਬਿਹਾਰ ਦੇ ਡੀਜੀਪੀ ਐਸ ਕੇ ਸਿੰਘਲ ਦੁਆਰਾ ਜਾਰੀ ਇਸ ਆਦੇਸ਼ ਦੇ ਬਾਅਦ ਵਿਰੋਧੀ ਧਿਰ ਬਿਹਾਰ ਸਰਕਾਰ 'ਤੇ ਹਮਲਾਵਰ ਬਣ ਗਈ ਹੈ। ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਯਾਦਵ ਨੇ ਨਿਤੀਸ਼ ਕੁਮਾਰ ਦਾ ਘਿਰਾਓ ਕਰਦੇ ਹੋਏ ਟਵੀਟ ਕੀਤਾ,ਜੇਕਰ ਕੋਈ ਮੁਸੋਲੀਨੀ ਅਤੇ ਹਿਟਲਰ ਨੂੰ ਚੁਣੌਤੀ ਦੇ ਰਹੇ  ਨਿਤੀਸ਼ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਸੱਤਾ ਵਿਵਸਥਾ ਦੇ ਵਿਰੁੱਧ  ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਦੇ ਹੋ ਤਾਂ ਉਸਨੂੰ ਨੌਕਰੀ ਨਹੀਂ ਮਿਲੇਗੀ। ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰਨ ਦੇਣਗੇ।  ਵਿਚਾਰੇ 40 ਸੀਟਾਂ ਦੇ ਮੁੱਖਮੰਤਰੀ ਕਿੰਨੇ ਡਰਦੇ ਹਨ?