ਰਾਹੁਲ ਗਾਂਧੀ ਨੇ M ਅੱਖਰ ਵਾਲੇ 7 ਤਾਨਾਸ਼ਾਹਾਂ ਦੇ ਨਾਂ ਗਿਣਾਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸੂਚੀ ਵਿੱਚ ਨਰਿੰਦਰ ਮੋਦੀ ਦਾ ਨਾਮ ਨਹੀਂ ਹੈ ਸ਼ਾਮਲ

PM modi and Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਇਸ਼ਾਰਿਆਂ ਵਿਚ ਤਾਨਾਸ਼ਾਹ ਕਿਹਾ ਹੈ। ਉਹਨਾਂ ਨੇ ਟਵੀਟ ਕਰਕੇ ਐਮ ਨਾਲ ਸ਼ੁਰੂ ਹੋਣ ਵਾਲੇ 7 ਤਾਨਾਸ਼ਾਹਾਂ ਦੇ ਨਾਮ ਦੱਸੇ ਹਨ। ਹਾਲਾਂਕਿ ਰਾਹੁਲ ਗਾਂਧੀ ਦੀ ਇਸ ਸੂਚੀ ਵਿੱਚ ਨਰਿੰਦਰ ਮੋਦੀ ਦਾ ਨਾਮ ਨਹੀਂ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਬਹੁਤ ਸਾਰੇ ਤਾਨਾਸ਼ਾਹਾਂ ਦੇ ਨਾਮ ਐਮ ਨਾਲ ਹੀ ਕਿਉਂ ਸ਼ੁਰੂ ਹੁੰਦੇ ਹਨ?' ਟਵੀਟ ਵਿੱਚ ਰਾਹੁਲ ਗਾਂਧੀ ਨੇ 7 ਨਾਵਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਮਾਰਕੋਸ, ਮੁਸੋਲੀਨੀ, ਮਿਲੋਏਵੀਊ, ਮੁਬਾਰਕ, ਮੋਬੂਤੂ, ਮੁਸ਼ੱਰਫ ਅਤੇ ਮਾਈਕੋਮਬੇਰੋ ਸ਼ਾਮਲ ਹਨ।

ਕਿੱਥੋਂ ਦੇ ਹਨ ਇਹ ਤਾਨਾਸ਼ਾਹ ?
ਰਾਹੁਲ ਗਾਂਧੀ ਦੇ ਤਾਨਾਸ਼ਾਹਾਂ ਦੀ ਸੂਚੀ ਵਿੱਚ ਫਿਲਪੀਨਜ਼ ਦੇ ਐੱਫ ਮਾਰਕੋਸ, ਇਟਲੀ ਤੋਂ ਬੀ ਮੁਸੋਲਿਨੀ, ਸਰਬੀਆ ਦੇ ਐਸ ਮਿਲੋਸੇਵਿਕ,ਮਿਸਰ ਦੇ ਹੁਸਨੀ ਮੁਬਾਰਕ, ਕਾਂਗੋ ਦੇ ਮੋਬੂਤੂ, ਪਾਕਿਸਤਾਨ ਦੇ ਪਰਵੇਜ਼ ਮੁਸ਼ੱਰਫ ਅਤੇ ਬੁਰੂੰਡੀ ਦੇ ਮਿਸ਼ੇਲ ਮਿਕੋਮਬਰੋ ਦੇ ਨਾਮ ਉੱਤੇ ਹੈ।