ਅਨੋਖੀ ਕਹਾਣੀ: ਭਾਰੇ ਟਾਇਰਾਂ ਦੀ ਮੁਰੰਮਤ ਕਰਕੇ ਪਰਿਵਾਰ ਦਾ ਢਿੱਡ ਭਰਦੀ ਹੈ ਇਹ ਮਹਿਲਾ
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ
ਤੇਲੰਗਾਨਾ: ਇਕ ਔਰਤ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਔਰਤ ਤੇਲੰਗਾਨਾ ਰਾਜ ਦੇ ਕੋਠਾਗੁਡੇਮ ਦੀ ਵਸਨੀਕ ਹੈ। ਜੋ ਆਪਣੇ ਪਤੀ ਨਾਲ ਆਟੋਮੋਬਾਈਲ ਦੁਕਾਨ 'ਤੇ ਟਾਇਰਾਂ ਦੀ ਮੁਰੰਮਤ ਦਾ ਕੰਮ ਕਰਦੀ ਹੈ।
ਸ਼ਾਇਦ ਹੀ ਕਿਸੇ ਔਰਤ ਨੂੰ ਤੁਸੀਂ ਟਰੱਕ ਅਤੇ ਜੇ.ਸੀ.ਬੀ. ਵਰਗੇ ਭਾਰੀ ਵਾਹਨਾਂ ਦੇ ਟਾਇਰਾਂ ਨੂੰ ਉੱਚਾ ਚੁੱਕਣ ਅਤੇ ਫਿਕਸ ਕਰਦੇ ਹੋਏ ਵੇਖਿਆ ਹੋਵੇਗਾ। ਇਹ ਔਰਤ ਦੋ ਧੀਆਂ ਦੀ ਮਾਂ ਵੀ ਹੈ। ਹਰ ਕੋਈ ਇਹ ਵੇਖ ਕੇ ਹੈਰਾਨ ਹੈ ਕਿ ਟਾਇਰ ਕਿੰਨੇ ਭਾਰੀ ਹੁੰਦੇ ਹਨ ਤੇ ਇਹ ਔਰਤ ਕਿਸ ਤਰ੍ਹਾਂ ਇਹਨਾਂ ਨੂੰ ਚੁੱਕਦੀ ਹੈ ।
ਦਰਅਸਲ, ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿਚ ਇਕ ਔਰਤ ਟਾਇਰ ਦੀ ਮੁਰੰਮਤ ਕਰਦੀ ਦਿਖਾਈ ਦੇ ਰਹੀ ਹੈ। ਇਸ ਔਰਤ ਦਾ ਨਾਮ ਅਦਿਲਕਸ਼ਮੀ ਹੈ। ਜੋ ਆਪਣੇ ਪਰਿਵਾਰ ਦੀ ਆਮਦਨੀ ਵਧਾਉਣ ਲਈ ਪਤੀ ਦੀ ਇਸ ਕੰਮ ਵਿਚ ਸਹਾਇਤਾ ਕਰਦੀ ਹੈ।
ਇਸ ਔਰਤ ਦੇ ਜਜ਼ਬੇ ਨੂੰ ਵੇਖ ਕੇ ਹਰ ਕੋਈ ਇਸ ਨੂੰ ਸਲਾਮ ਕਰ ਰਿਹਾ ਹੈ। 30 ਸਾਲਾ ਔਰਤ ਆਪਣੇ ਪਤੀ ਨਾਲ ਤੇਲੰਗਾਨਾ ਦੇ ਕੋਠਾਗੁਡੇਮ ਨੇੜੇ ਸੁਜਾਤਾ ਨਗਰ ਵਾਹਨ ਦੀ ਦੁਕਾਨ ਚਲਾਉਂਦੀ ਹੈ।