ਹੌਸਟਲ ਦੇ ਬਾਹਰ ਫੜੇ ਗਏ ਲੜਕੇ,ਸੂਟਕੇਸ 'ਚੋਂ ਨਿਕਲੀ ਲੜਕੀ, ਵੀਡੀਓ ਵਾਇਰਲ
ਵੀਡੀਓ ਨੂੰ ਕਈ ਯੂਰਜਸ ਸ਼ੇਅਰ ਕਰ ਕੇ ਤਰ੍ਹਾਂ ਤਰ੍ਹਾਂ ਦੇ ਟਵੀਟ ਕਰ ਰਹੇ ਹਨ।
ਨਵੀਂ ਦਿੱਲੀ - ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕੇ ਇੱਕ ਸੂਟਕੇਸ ਲੈ ਕੇ ਕਾਲਜ ਤੋਂ ਬਾਹਰ ਜਾ ਰਹੇ ਸਨ ਪਰ ਜਦੋਂ ਉੱਥੇ ਖੜ੍ਹੇ ਗਾਰਡ ਨੇ ਉਹਨਾਂ ਨੂੰ ਰੋਕਿਆ ਤੇ ਸੂਟਕੇਸ ਖੋਲ੍ਹਿਆ ਤਾਂ ਸੂਟਕੇਸ ਵਿਚੋਂ ਲੜਕੀ ਨਿਕਲੀ। ਇਹ ਪੂਰਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਕਈ ਯੂਰਜਸ ਸ਼ੇਅਰ ਕਰ ਕੇ ਤਰ੍ਹਾਂ ਤਰ੍ਹਾਂ ਦੇ ਟਵੀਟ ਕਰ ਰਹੇ ਹਨ।
ਇਸ ਦੇ ਨਾਲ ਹੀ ਲੋਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੁਝ ਲੜਕੇ ਹੋਸਟਲ ਦੀ ਇੱਕ ਲੜਕੀ ਨੂੰ ਸੂਟਕੇਸ ਵਿਚ ਬੰਦ ਕਰਕੇ ਲਿਜਾ ਰਹੇ ਸਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਬਹੁਤ ਲਾਈਕ ਤੇ ਸ਼ੇਅਰ ਮਿਲੇ ਹਨ। ਇਸ ਵੀਡੀਓ 'ਤੇ ਕਈ ਲੋਕ ਕਮੈਂਟ ਕਰ ਰਹੇ ਹਨ। ਜਿਸ ਕਾਰਨ ਹੁਣ ਮਨੀਪਾਲ ਸੂਟਕੇਸ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ।
ਵਾਇਰਲ ਹੋਈ ਇਸ ਵੀਡੀਓ ਮੁਤਾਬਕ ਕਾਲਜ ਦੇ ਹੋਸਟਲ ਦੇ ਕੁਝ ਮੁੰਡਿਆਂ ਨੇ ਇੱਕ ਕੁੜੀ ਨੂੰ ਇੱਕ ਵੱਡੇ ਸੂਟਕੇਸ ਵਿਚ ਬੰਦ ਕਰ ਕੇ ਉਸ ਨੂੰ ਕਾਲਜ ਤੋਂ ਬਾਹਰ ਲੈ ਕੇ ਜਾਣਾ ਚਾਹਿਆ ਪਰ, ਫਿਰ ਹੋਸਟਲ ਦੇ ਗਾਰਡ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸੂਟਕੇਸ ਦੀ ਤਲਾਸ਼ੀ ਲਈ। ਇਸ ਦੌਰਾਨ ਲੜਕੀ ਬਾਹਰ ਆ ਗਈ। ਰਿਪੋਰਟ ਮੁਤਾਬਕ ਇਹ ਵਾਇਰਲ ਵੀਡੀਓ ਕਰਨਾਟਕ ਦੇ ਮਨੀਪਾਲ ਦੇ ਵਿਦਿਆਰਥੀਆਂ ਦਾ ਦੱਸਿਆ ਜਾ ਰਿਹਾ ਹੈ।