ਪੈਟਰੋਲ, ਡੀਜ਼ਲ ਅਤੇ ਸ਼ਰਾਬ 'ਤੇ 'ਸਮਾਜਿਕ ਸੁਰੱਖਿਆ ਸੈੱਸ' ਲਗਾਉਣ ਦਾ ਪ੍ਰਸਤਾਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਸਰਕਾਰ ਨੇ ਲਿਆਂਦਾ ਪ੍ਰਸਤਾਵ, ਕਰੋੜਾਂ 'ਚ ਹਾਸਲ ਹੋਵੇਗਾ ਮਾਲੀਆ 

Representative Image

ਤਿਰੂਵਨੰਤਪੁਰਮ - ਕੇਰਲ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਸ਼ਰਾਬ 'ਤੇ ਸਮਾਜਿਕ ਸੁਰੱਖਿਆ ਸੈੱਸ ਲਗਾਉਣ ਦਾ ਪ੍ਰਸਤਾਵ ਕੀਤਾ ਹੈ। ਸੂਬੇ ਦੇ ਵਿੱਤੀ ਸਾਲ 2023-24 ਲਈ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਬਜਟ 'ਚ ਵਾਧੂ ਮਾਲੀਆ ਜੁਟਾਉਣ ਦੇ ਮਕਸਦ ਨਾਲ ਇਨ੍ਹਾਂ ਉਤਪਾਦਾਂ ਦੀ ਵਿਕਰੀ 'ਤੇ 'ਸਮਾਜਿਕ ਸੁਰੱਖਿਆ' ਸੈੱਸ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ।

ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਕੇ.ਐਨ. ਬਾਲਗੋਪਾਲ ਨੇ ਕਿਹਾ ਕਿ 500 ਤੋਂ 999 ਰੁਪਏ ਦੇ ਵਿਚਕਾਰ ਕੀਮਤ (ਐਮ.ਆਰ.ਪੀ.) ਵਾਲੀ ਭਾਰਤੀ 'ਚ ਬਣੀ ਵਿਦੇਸ਼ੀ ਸ਼ਰਾਬ ਦੀ ਹਰੇਕ ਬੋਤਲ 'ਤੇ 20 ਰੁਪਏ ਦੀ ਦਰ ਨਾਲ ਸਮਾਜਿਕ ਸੁਰੱਖਿਆ ਸੈੱਸ ਲਗਾਉਣ ਦਾ ਪ੍ਰਸਤਾਵ ਹੈ। ਜਦਕਿ 1,000 ਰੁਪਏ ਤੋਂ ਵੱਧ ਦੀ ਐਮ.ਆਰ.ਪੀ. ਵਾਲੀ ਬੋਤਲ 'ਤੇ 40 ਰੁਪਏ ਦੀ ਦਰ ਨਾਲ ਸੈੱਸ ਲਗਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ 400 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਅਗਲੇ ਵਿੱਤੀ ਸਾਲ ਦੇ ਬਜਟ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਦੋ ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਸਮਾਜਿਕ ਸੁਰੱਖਿਆ ਸੈੱਸ ਲਗਾਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਨਾਲ 750 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ।

ਇਸ ਤੋਂ ਇਲਾਵਾ, ਹਵਾ ਪ੍ਰਦੂਸ਼ਣ ਘਟਾਉਣ ਅਤੇ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ, ਇਲੈਕਟ੍ਰਿਕ ਮੋਟਰ ਕੈਬ ਅਤੇ ਇਲੈਕਟ੍ਰਿਕ ਟੂਰਿਸਟ ਮੋਟਰ ਕੈਬ 'ਤੇ ਇੱਕ ਵਾਰ ਦਾ ਟੈਕਸ ਖਰੀਦ ਮੁੱਲ ਦਾ ਪੰਜ ਫ਼ੀਸਦੀ ਕਰ ਦਿੱਤਾ ਗਿਆ ਹੈ।