ਆਬਕਾਰੀ ਮਾਮਲੇ ’ਚ ਸੰਮਨ ਦਾ ਜਵਾਬ ਨਾ ਦੇਣ ’ਤੇ ਈ.ਡੀ. ਨੇ ਕੇਜਰੀਵਾਲ ਵਿਰੁਧ ਸ਼ਿਕਾਇਤ ਦਰਜ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.), 2002 ਦੀ ਧਾਰਾ 50 ਦੀ ਪਾਲਣਾ ਨਾ ਕਰਨ ਲਈ ਇਕ ਨਵੀਂ ਸ਼ਿਕਾਇਤ ਮਿਲੀ ਹੈ

Arvind Kejriwal

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਪੇਸ਼ ਨਾ ਹੋਣ ’ਤੇ ਸਨਿਚਰਵਾਰ ਨੂੰ ਇਕ ਅਦਾਲਤ ’ਚ ਸ਼ਿਕਾਇਤ ਦਾਇਰ ਕੀਤੀ। ਇਹ ਸ਼ਿਕਾਇਤ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਦੇ ਸਾਹਮਣੇ ਦਾਇਰ ਕੀਤੀ ਗਈ, ਜਿਨ੍ਹਾਂ ਨੇ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਤੈਅ ਕੀਤੀ ਹੈ।

ਜੱਜ ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.), 2002 ਦੀ ਧਾਰਾ 50 ਦੀ ਪਾਲਣਾ ਨਾ ਕਰਨ ਲਈ ਇਕ ਨਵੀਂ ਸ਼ਿਕਾਇਤ ਮਿਲੀ ਹੈ। ਜੱਜ ਨੇ ਅੰਸ਼ਕ ਦਲੀਲਾਂ ਸੁਣੀਆਂ ਅਤੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿਤੀ। ਉਨ੍ਹਾਂ ਕਿਹਾ ਕਿ ਇਹ ਨਵੀਂ ਸ਼ਿਕਾਇਤ ਦਾ ਮਾਮਲਾ ਹੈ। ਦਲੀਲਾਂ ਸੁਣੀਆਂ ਗਈਆਂ। ਬਾਕੀ ਦਲੀਲਾਂ 7 ਫਰਵਰੀ, 2024 ਨੂੰ ਰੱਖੀਆਂ ਜਾਣਗੀਆਂ।