ਅਨਿਲ ਵਿੱਜ ਦਾ ਸੀਐਮ ਸੈਣੀ 'ਤੇ ਨਿਸ਼ਾਨਾ, ਉਨ੍ਹਾਂ ਦੇ ਦੋਸਤ ਦੀ ਵਿਰੋਧੀ ਉਮੀਦਵਾਰ ਚਿੱਤਰਾ ਸਰਵਰਾ ਨਾਲ ਸ਼ੇਅਰ ਕੀਤੀ ਫ਼ੋਟੋ
ਫ਼ੋਟੋ ਸਾਂਝੀ ਕਰਦੇ ਹੋਏ ਪੁੱਛਿਆ ਯੇ ਰਿਸ਼ਤਾ ਕਿਆ ਕਹਿਲਾਤਾ ਹੈ?
Anil Vij News in punjabi: ਹਰਿਆਣਾ ਦੇ ਊਰਜਾ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਰਹੇ ਹਨ। ਸੀਐਮ ਨਾਇਬ ਸੈਣੀ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਇਸ ਦੌਰਾਨ, ਵਿਜ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ (ਐਕਸ) 'ਤੇ ਇਕ ਪੋਸਟ ਸ਼ੇਅਰ ਕਰ ਕੇ ਸੀਐਮ ਨਾਇਬ ਸੈਣੀ 'ਤੇ ਨਿਸ਼ਾਨਾ ਸਾਧਿਆ। ਇਸ ਵਿੱਚ ਉਨ੍ਹਾਂ ਨੇ ਸੀਐਮ ਨਾਇਬ ਸੈਣੀ ਦੇ ਦੋਸਤ ਆਸ਼ੀਸ਼ ਤਾਇਲ ਦੀ ਵਿਰੋਧੀ ਚਿੱਤਰਾ ਸਰਵਰਾ ਨਾਲ ਉਸ ਦੀ ਨੇੜਤਾ ਦਿਖਾਈ ਹੈ।
ਵਿਜ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਆਪਣੇ ਆਪ ਨੂੰ ਨਾਇਬ ਸੈਣੀ ਦਾ ਦੋਸਤ ਦੱਸਣ ਵਾਲੇ ਆਸ਼ੀਸ਼ ਤਾਇਲ ਦੀਆਂ ਆਪਣੀਆਂ ਫ਼ੇਸਬੁੱਕ 'ਤੇ ਨਾਇਬ ਸੈਣੀ ਨਾਲ ਕਈ ਤਸਵੀਰਾਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਵਰਕਰ ਆਸ਼ੀਸ਼ ਤਾਇਲ ਨਾਲ ਨਜ਼ਰ ਆਏ ਸਨ, ਉਹੀ ਵਰਕਰ ਭਾਜਪਾ ਦੀ ਵਿਰੋਧੀ ਉਮੀਦਵਾਰ ਚਿੱਤਰਾ ਸਰਵਰਾ ਨਾਲ ਵੀ ਨਜ਼ਰ ਆ ਰਹੇ ਹਨ। ਇਹ ਰਿਸ਼ਤਾ ਕਯਾ ਕਹਲਾਤਾ ਹੈ? ਉਨ੍ਹਾਂ ਅੱਗੇ ਲਿਖਿਆ- ਅੱਜ ਵੀ ਤਾਇਲ ਨਾਇਬ ਸੈਣੀ ਦੇ ਕਰੀਬੀ ਦੋਸਤ ਹਨ, ਫਿਰ ਸਵਾਲ ਇਹ ਉੱਠਦਾ ਹੈ ਕਿ ਭਾਜਪਾ ਉਮੀਦਵਾਰ ਦਾ ਵਿਰੋਧ ਕਿਸਨੇ ਕੀਤਾ?