ਦਿੱਲੀ ਹਿੰਸਾ ਦੌਰਾਨ ਸ਼ਰ੍ਹੇਆਮ ਗੋਲੀਆਂ ਚਲਾਉਣ ਵਾਲਾ ਸ਼ਾਹਰੁਖ਼ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹਰੁਖ, ਜਿਸ ਨੇ  ਦਿੱਲੀ ਹਿੰਸਾ ਵਿਚ ਪੁਲਿਸ 'ਤੇ ਪਿਸਤੌਲ ਤਾਣੀ ਰਿਹਾ ਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

file photo

ਨਵੀਂ ਦਿੱਲੀ :ਸ਼ਾਹਰੁਖ, ਜਿਸ ਨੇ  ਦਿੱਲੀ ਹਿੰਸਾ ਵਿਚ ਪੁਲਿਸ 'ਤੇ ਪਿਸਤੌਲ ਤਾਣੀ ਰਿਹਾ ਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਿੰਸਾ ਦੌਰਾਨ ਸ਼ਾਹਰੁਖ ਦੀ ਤਸਵੀਰ ਬਹੁਤ ਮਸ਼ਹੂਰ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੂੰ ਯੂ ਪੀ ਦੇ ਸ਼ਾਮਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ਾਹਰੁਖ ਨੇ ਨਾ ਸਿਰਫ ਪੁਲਿਸ 'ਤੇ ਪਿਸਤੌਲ ਤਾਣੀ ਸੀ  ਬਲਕਿ 8 ਰਾਊਂਡ ਵੀ ਫਾਇਰ ਕੀਤੇ।  ਗ੍ਰਿਫਤਾਰੀ ਦੇ ਡਰ ਤੋਂ ਬਚਣ ਲਈ  ਫਰਾਰ ਹੋ ਗਿਆ । 

ਪੁਲਿਸ ਤੇ ਪਿਸਤੌਲ ਤਾਣੀ ਸੀ,8 ਰਾਉਂਡ ਫਾਇਰਿੰਗ  ਵੀ ਕੀਤੀ 
ਦਿੱਲੀ ਦੇ ਜ਼ਫ਼ਰਾਬਾਦ ਵਿੱਚ ਹਿੰਸਾ ਦਾ ਸਾਹਮਣਾ ਕਰਨ ਵਾਲੇ ਮੁਹੰਮਦ ਸ਼ਾਹਰੁਖ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਹਰੁਖ ਨੇ ਦੰਗਿਆਂ ਦੌਰਾਨ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੀਪਕ ਦਹੀਆ 'ਤੇ ਪਿਸਤੌਲ ਤਾਣੀ ਅਤੇ 8 ਰਾਊਂਡ ਫਾਇਰ ਕੀਤੇ ਸੀ। ਦੀਪਕ ਤੇ ਪਿਸਤੌਲ ਤਾਣਨ ਅਤੇ ਗੋਲੀਬਾਰੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਭੱਜ ਗਿਆ ਸੀ।

ਸ਼ਾਹਰੁਖ ਦੇ ਨਾਲ ਉਸ ਦੇ ਪਰਿਵਾਰ ਵਾਲੇ ਵੀ ਗਾਇਬ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਦਿੱਲੀ ਦੇ ਓਸਮਾਨਪੁਰ  ਦਾ ਵਸਨੀਕ ਹੈ। ਸ਼ਾਹਰੁਖ ਦੇ ਨਾਲ  ਉਸ ਦਾ ਪਰਿਵਾਰ  ਵੀ ਫਰਾਰ ਹੈ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ। ਸ਼ਾਹਰੁਖ ਦੇ ਪਰਿਵਾਰ ਵਿਚ ਇਕ ਵੱਡਾ ਭਰਾ ਅਤੇ ਮਾਪੇ ਹਨ, ਪਰ ਇਸ ਸਮੇਂ ਪੂਰਾ ਪਰਿਵਾਰ ਗਾਇਬ ਹੈ, ਜਿਹਨਾਂ ਬਾਰੇ  ਕੋਈ ਕੁੱਝ ਵੀ  ਨਹੀਂ ਦੱਸ ਰਹੇ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।