ਸੋਸ਼ਲ ਮੀਡੀਆ ਛੱਡਣ ਦੇ ਸਸਪੈਂਸ ਤੋਂ ਮੋਦੀ ਨੇ ਚੁੱਕਿਆ ਪਰਦਾ
‘ਇਸ ਮਹਿਲਾ ਦਿਵਸ ਤੇ ਮੈਂ ਆਪਣੇ ਆਕਾਊਂਟ ਔਰਤਾਂ ਨੂੰ ਸਮਰਪਿਤ ਕਰਾਂਗਾ’
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਮਾਰਚ ਨੂੰ ਇਕ ਦਿਨ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਨ੍ਹਾਂ ਔਰਤਾਂ ਨੂੰ ਸੌਂਪਣਗੇ ਜੋ ਦੂਜਿਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਇਸ ਬਾਰੇ ਟਵੀਟ ਕਰਕੇ ਸਥਿਤੀ ਸਪਸ਼ਟ ਕੀਤੀ। ਉਨ੍ਹਾਂ ਨੇ ਲਿਖਿਆ- “ਇਸ ਮਹਿਲਾ ਦਿਵਸ ਤੇ ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਨ੍ਹਾਂ ਔਰਤਾਂ ਨੂੰ ਸਮਰਪਿਤ ਕਰਾਂਗਾ, ਜਿਨ੍ਹਾਂ ਦੀ ਜ਼ਿੰਦਗੀ ਅਤੇ ਜਿਨ੍ਹਾਂ ਦਾ ਕਾਰਜ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ।
ਇਸ ਨਾਲ ਇਹ ਔਰਤਾਂ ਲੱਖਾਂ ਨੂੰ ਉਤਸਾਹਿਤ ਕਰਨ ਵਿੱਚ ਸਹਾਇਤਾ ਕਰ ਸਕਣਗੀਆਂ। ਜੇ ਤੁਸੀਂ ਵੀ ਅਜਿਹੀ ਔਰਤ ਹੋ ਜਾਂ ਉਨ੍ਹਾਂ ਔਰਤਾਂ ਬਾਰੇ ਜਾਣਦੇ ਹੋ ਜੋ ਦੂਜਿਆਂ ਲਈ ਪ੍ਰੇਰਣਾ ਸਰੋਤ ਹਨ, ਤਾਂ ਆਪਣੀ ਕਹਾਣੀ ਨੂੰ #SheInspiresUS 'ਤੇ ਸਾਂਝਾ ਕਰੋ।" ਮੋਦੀ ਨੇ ਜੋ ਪੋਸਟਰ ਸਾਂਝਾ ਕੀਤਾ ਸੀ ਉਸ ਵਿੱਚ ਉਸਨੇ ਲਿਖਿਆ ਸੀ- ਤੁਹਾਡੇ ਕੋਲ ਇੱਕ ਦਿਨ ਲਈ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਲੈਣ ਦਾ ਮੌਕਾ ਹੈ।
ਕੀ ਤੁਸੀਂ ਇਕ ਅਜਿਹੀ ਔਰਤ ਹੋ ਜਿਸਦੀ ਜ਼ਿੰਦਗੀ ਅਤੇ ਕਾਰਜ ਸੰਸਾਰ ਨੂੰ ਪ੍ਰੇਰਿਤ ਕਰਦੇ ਹਨ? ਕੀ ਤੁਸੀਂ ਕਿਸੇ ਅਜਿਹੀ ਔਰਤ ਨੂੰ ਜਾਣਦੇ ਹੋ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਵੱਖਰਾ ਕੀਤਾ ਹੋਵੇ? ਅਜਿਹੀਆਂ ਪ੍ਰੇਰਿਤ ਔਰਤਾਂ ਦੀ ਕਹਾਣੀ ਨੂੰ #SheInspiresUS ਨਾਲ ਟਵੀਟ ਕਰੋ ਜਾਂ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਪੋਸਟ ਕਰੋ।
ਚੁਣੀਆਂ ਗਈਆਂ ਔਰਤਾਂ ਨੂੰ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਆਪਣੇ ਕੋਲ ਲੈਣ ਅਤੇ ਆਪਣੇ ਵਿਚਾਰਾਂ ਨੂੰ ਵਿਸ਼ਵ ਨਾਲ ਸਾਂਝਾ ਕਰਨ ਦਾ ਮੌਕਾ ਮਿਲੇਗਾ। ਮੋਦੀ ਵੱਲੋਂ ਸੋਸ਼ਲ ਮੀਡੀਆ ਛੱਡਣ ਦੇ ਐਲਾਨ ਤੋਂ ਬਾਅਦ ਟਵਿੱਟਰ ਉੱਤੇ ਕਈ ਹੈਸ਼ ਟੈਗ ਟ੍ਰੈਂਡ ਹੋਣੇ ਸ਼ੁਰੂ ਹੋ ਗਏ। ਇਸ ਵਿਚ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਕਾਊਂਟ ਨਾ ਛੱਡਣ ਦੀ ਅਪੀਲ ਕਰ ਰਹੇ ਸਨ। ਉਥੇ ਹੀ ਮੰਗਲਵਾਰ ਨੂੰ ਉਨ੍ਹਾਂ ਵੱਲੋਂ ਦੂਜੇ ਟਵੀਟ ਤੋਂ ਬਾਅਦ #SheInspiresUS ਟ੍ਰੈਂਡ ਕਰਨ ਲਗਾ।
ਇਸ ਤੋਂ ਪਹਿਲਾਂ ਮੋਦੀ ਨੇ ਸੋਮਵਾਰ ਰਾਤ ਨੂੰ 8.56 ਵਜੇ ਇਕ ਹੈਰਾਨ ਕਰਨ ਵਾਲਾ ਟਵੀਟ ਕੀਤਾ ਸੀ। ਉਸਨੇ ਲਿਖਿਆ, "ਮੈਂ ਸੋਚ ਰਿਹਾ ਹਾਂ ਕਿ ਮੈਨੂੰ ਇਸ ਐਤਵਾਰ ਨੂੰ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂਟਿਊਬ ਤੋਂ ਹਟ ਜਾਵਾਂ। ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ। '' ਟਵਿੱਟਰ 'ਤੇ ਮੋਦੀ ਦੇ 5.33 ਕਰੋੜ, ਫੇਸਬੁੱਕ' ਤੇ 4.46 ਕਰੋੜ, ਇੰਸਟਾਗ੍ਰਾਮ 'ਤੇ 3.52 ਕਰੋੜ ਅਤੇ ਯੂਟਿਊਬ' ਤੇ 45 ਲੱਖ ਫਾਲੋਅਰਜ਼ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।