ਸਕੂਲਾਂ 'ਚ ਪਹੁੰਚਿਆ ਕੋਰੋਨਾ,ਕਰਨਾਲ ਜ਼ਿਲ੍ਹੇ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲਗਭਗ 1.68 ਲੱਖ ਕੋਰੋਨਾ ਸੰਕਰਮਿਤ ਇਲਾਜ ਅਧੀਨ ਹਨ।

Coronavirus

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਫਿਰ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਮੇਤ ਛੇ ਸੂਬਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋਇਆ ਹੈ।

ਇਸ ਵਿਚਕਾਰ ਹੁਣ ਸਕੂਲਾਂ 'ਚ ਵਿਦਿਆਰਥੀਆਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਸਗੋਂ ਅਗਲੇ ਮਹੀਨੇ ਤੋਂ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹਨ। ਇਸ ਦਰਮਿਆਨ ਕਰਨਾਲ ਜ਼ਿਲੇ ਦੇ ਕੁੰਜਪੁਰਾ ਸੈਨਿਕ ਸਕੂਲ ਦੇ 54 ਵਿਦਿਆਰਥੀਆਂ ਨੂੰ ਕੋਰੋਨਿਆ ਸੰਕਰਮਿਤ ਪਾਇਆ ਗਿਆ ਹੈ।

ਪ੍ਰਸ਼ਾਸਨ ਨੇ ਸਕੂਲ ਦੀ ਇਮਾਰਤ ਨੂੰ ਕੰਟੇਨਮੈਂਟ ਜ਼ੋਨ ਅਤੇ ਕੁੰਜਪੁਰਾ ਬਲਾਕ ਨੂੰ ਬਫਰ ਜ਼ੋਨ ਘੋਸ਼ਿਤ ਕੀਤਾ ਹੈ। ਉਸੇ ਸਮੇਂ, ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 12286 ਨਵੇਂ ਕੇਸ ਸਾਹਮਣੇ ਆਏ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਇਸ ਲਾਗ ਤੋਂ 12464 ਮਰੀਜ਼ ਠੀਕ ਹੋਏ, ਜਦੋਂ ਕਿ 91 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ।

ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਲਗਭਗ 1.68 ਲੱਖ ਕੋਰੋਨਾ ਸੰਕਰਮਿਤ ਇਲਾਜ ਅਧੀਨ ਹਨ। ਇਨ੍ਹਾਂ ਵਿੱਚੋਂ 84.16 ਪ੍ਰਤੀਸ਼ਤ ਮਰੀਜ਼ 5 ਰਾਜਾਂ- ਮਹਾਰਾਸ਼ਟਰ, ਕੇਰਲ, ਕਰਨਾਟਕ, ਪੰਜਾਬ ਅਤੇ ਤਾਮਿਲਨਾਡੂ ਵਿੱਚ ਹਨ। ਦਾਖਲ ਹੋਏ ਕੁੱਲ ਮਰੀਜ਼ਾਂ ਵਿਚ ਮਹਾਰਾਸ਼ਟਰ ਅਤੇ ਕੇਰਲਾ 67.84 ਪ੍ਰਤੀਸ਼ਤ ਹਨ।