ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਨੌਜਵਾਨ ਨੂੰ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਕੱਲ੍ਹ ਲਿਆ ਸੀ ਅਪਣੀ ਹਿਰਾਸਤ 'ਚ

Rajdeep Singh and Ajay Devgan

ਨਵੀਂ ਦਿੱਲੀ: ਮੁੰਬਈ ਵਿਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਰੋਕਣ ਵਾਲੇ  ਨੌਜਵਾਨ ਰਾਜਦੀਪ ਸਿੰਘ ਨੂੰ ਪੁਲਿਸ ਵੱਲੋਂ ਜ਼ਮਾਨਤ ਦਿੱਤੀ ਗਈ। ਰਾਜਦੀਪ ਸਿੰਘ ਨੇ ਆਪਣੀ ਜ਼ਮਾਨਤ ਦੀ ਖ਼ਬਰ ਖੁਦ ਵੀਡੀਓ ਰਾਹੀਂ ਸਾਂਝੀ ਕੀਤੀ। ਰਾਜਦੀਪ ਸਿੰਘ ਨੇ  ਵੀਡੀਓ ਵਿਚ ਕਿਹਾ ਕਿ ਜਦੋਂ ਮੈਂ ਅਜੇ ਦੇਵਗਨ ਦੀ ਗੱਡੀ ਨੂੰ ਘੇਰਿਆ ਤਾਂ ਅਜੇ ਦੇਵਗਨ ਨੇ ਮੇਰੇ ਤੇ ਕਾਨੂੰਨੀ ਕਾਰਵਾਈ ਕਰਵਾਈ। ਅਜੇ ਦੇਵਗਨ  ਨੇ ਮੈਨੂੰ ਪੁਲਿਸ ਵੱਲੋਂ ਕੰਮ ਕਰਨ ਦੌਰਾਨ ਚੁਕਵਾਇਆ। ਜ਼ਮਾਨਤ ਮਿਲਣ ਤੋਂ  ਬਾਅਦ ਰਾਜਦੀਪ ਨੇ ਕਿਹਾ ਕਿ  ਉਹਨਾਂ ਦੀ ਮਦਦ ਕਰਨ  ਵਾਲੇ ਸਾਰੇ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 ਦੱਸ ਦੇਈਏ ਕਿ ਮੁੰਬਈ ਵਿਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਰੋਕਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੱਲ੍ਹ ਅਪਣੀ ਹਿਰਾਸਤ ਵਿਚ ਲੈ ਲਿਆ ਸੀ। ਇਸ ਵਿਅਕਤੀ ਦਾ ਇਕ ਵੀਡੀਓ ਵੀ ਸਾਹਮਣੇ ਆਇਆ। ਜਿਸ ਵਿਚ ਅਜੇ ਦੇਵਗਨ ਨੂੰ ਗੱਡੀ ਤੋਂ ਬਾਹਰ ਆ ਕੇ ਕਿਸਾਨ ਅੰਦੋਲਨ ਬਾਰੇ ਅਪਣੀ ਪ੍ਰਤੀਕਿਰਿਆ ਦੇਣ ਨੂੰ ਕਹਿ ਰਿਹਾ ਸੀ। 

ਅਜੇ ਦੇਵਗਨ ਦੀ ਗੱਡੀ ਰੋਕਣ ਵਾਲੀ ਇਹ ਘਟਨਾ ਕੱਲ੍ਹ ਯਾਨੀ ਮੰਗਲਵਾਰ ਨੂੰ ਸਵੇਰੇ ਲਗਪਗ ਸਾਢੇ 8 ਵਜੇ, ਫਿਲਮ ਸਿਟੀ ਦੇ ਨੇੜੇ ਹੋਈ ਸੀ। ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਵਿਅਕਤੀ ਦਾ ਨਾਮ ਰਾਜਦੀਪ ਸਿੰਘ ਦੱਸਿਆ ਜਾ ਰਿਹਾ ਹੈ ਕੱਲ੍ਹ ਗੱਡੀ  ਘੇਰਨ ਵਾਲੀ ਵੀਡੀਓ ਜਿਹੜੀ ਸਾਹਮਣੇ ਆਈ ਉਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਜੇ ਦੇਵਗਨ ਅਪਣੀ ਗੱਡੀ ਦੇ ਅੰਦਰ ਬੈਠੇ ਹੋਏ ਸਨ।

ਇਸ ਵਿਅਕਤੀ ਨੇ ਉਨ੍ਹਾਂ ਦੀ ਗੱਡੀ ਰੋਕੀ ਹੋਈ ਸੀ ਅਤੇ ਉਹ ਅਜੇ ਦੇਵਗਨ ਨੂੰ ਪੰਜਾਬ ਦਾ ਦੁਸ਼ਮਣ ਕਹਿ ਰਿਹਾ ਸੀ। ਸੋਸ਼ਲ ਮੀਡੀਆ ਉਤੇ ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਰਾਜਦੀਪ, ਅਜੇ ਦੇਵਗਨ ਤੋਂ ਕਾਫ਼ੀ ਨਾਰਾਜ਼ ਹੈ।

 ਉਹ ਇਸ ਲਈ ਕਿਉਂਕਿ ਅਜੇ ਦੇਵਗਨ ਪੰਜਾਬ ਹਨ ਅਤੇ ਦਿੱਲੀ ਦੇ ਬਾਰਡਰਾਂ ਉਤੇ ਇਨੇ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਲਈ ਉਨ੍ਹਾਂ ਨੇ ਨਾ ਕਦੇ ਮੀਡੀਆ ਦੇ ਸਾਹਮਣੇ ਕੁਝ ਬੋਲਿਆ ਹੈ ਅਤੇ ਨਾ ਹੀ ਕਦੇ ਟਵੀਟ ਤੱਕ ਕੀਤਾ ਹੈ। ਰਾਜਦੀਪ ਨੇ ਲਗਪਗ 15 ਤੋਂ 20 ਮਿੰਟ ਤੱਕ ਸੜਕ ਉਤੇ ਅਜੇ ਦੇਵਗਨ ਦੀ ਕਾਰ ਨੂੰ ਰੋਕ ਕੇ ਖੂਬ ਹੰਗਾਮਾ ਕੀਤਾ।